ਅਜਾਇ ਸਿੰਧੀ- ਅਜਾਯੋ. ਅ. - ਜਾਇਆ. ਵਿ- ਨਿਸ਼ਫਲ, ਬੇਫਾਇਦਾ, ਵ੍ਯਰਥ “ਮੁੰਡਾ ਮੁੰਡ ਅਜਾਇ.” (ਸ. ਕਬੀਰ) “ਸੋ ਦਿਨ ਜਾਤ ਅਜਾਏ.” (ਗਉ ਮਃ ੫) ੨. ਅਜਾਤ. ਅਜਨਮ. “ਅਜਾਇ ਜਰਾਬਿਨ.” (ਸਵੈਯੇ ੩੩) ੩. ਜਿਸ ਦੀ ਕੋਈ ਜਾਯ (ਥਾਂ) ਨਹੀਂ. ਖ਼ਾਸ ਥਾਂ ਨਾ ਰਹਿਣ ਵਾਲਾ। “ਨਮਸਤੰ ਅਜਾਏ.” (ਜਾਪੁ)