ਅਸਤ
ਸੰ. ਅਸਤ. ਵਿ- ਨਸ੍ਟ ਨਾਸ਼ ਹੋਇਆ। ੨. ਲੁਕਿਆ ਹੋਇਆ. ਅਦ੍ਰਿਸ਼੍ਯ ਗ਼ਾਇਬ। ੩. ਸੰਗ੍ਯਾ- ਲੋਪ ਹੋਣ ਦਾ ਭਾਵ. ਅਦਰਸ਼ਨ। ੪. ਸੂਰਜ ਦਾ ਛਿਪਣਾ. "ਅਸਤ ਉਦੋਤ ਭਇਆ ਉਠਿ ਚਲੇ." (ਮਾਰੂ ਅੰਜੁਲੀ ਮਃ ੫) ੫. ਸੰ. ਅਸਿਤ. ਭਾਵ. ਹੋਂਦ. ਸੱਤਾ। ੬. ਸੰ. ਅਸਤ੍ਯ. ਵਿ- ਮਿਥ੍ਯਾ. ਝੂਠ। ੭. ਸੰ. ਅਸ੍ਥਿ. ਸੰਗ੍ਯਾ- ਹੱਡੀ. ਦੇਖੋ, ਅਸਤ ੬। ੮. ਸੰ. असत- ਅਸਤ. ਵਿ- ਬੁਰਾ- ਖੋਟਾ. ਨੀਚ. ਲੁੱਚਾ। ੯. ਦੇਖੋ, ਅਸਤ.