ਅੜਾ ਪ੍ਰਤ੍ਯ, ਜੋ ਸ਼ਬਦਾਂ ਦੇ ਅੰਤ ਲਗਕੇ ਕਿਤੇ ਤੁੱਛਤਾ, ਕਿਤੇ ਕੇਵਲ ਧਰਮ ਨੂੰ ਜਣਾਉਂਦਾ ਹੈ. ਇਸ ਦਾ ਰੂਪ ਕੇਵਲ ੜਾ ਭੀ ਹੈ, ਦੇਖੋ, ਉਪਦੇਸੜਾ, ਆਪਨੜਾ, ਸਿਖੜਾ, ਜਾਨੀਅੜਾ ਆਦਿ ਸ਼ਬਦ.