ਈਟ
ਸਿੰਧੀ. ਈਂਟੀ. ਸੰਗ੍ਯਾ- ਜੌਂ ਦੇ ਆਕਾਰ ਦੀ ਕਾਠ ਦੀ ਗੁੱਲੀ, ਜੋ ਪੰਜ ਛੇ ਇੰਚ ਲੰਮੀ ਅਤੇ ਡੇਢ ਦੋ ਇੰਚ ਮੱਧ ਭਾਗ ਤੋਂ ਮੋਟੀ ਹੁੰਦੀ ਹੈ. ਇਹ ਰਿੜਕਣ ਦੀ ਰੱਸੀ (ਨੇਤ੍ਰੇ) ਦੇ ਸਿਰੇ ਬੱਧੀ ਰਹਿੰਦੀ ਹੈ. ਦੋਹਾਂ ਸਿਰਿਆਂ ਪੁਰ ਬੰਨ੍ਹੀਆਂ ਈਟੀਆਂ ਨੂੰ ਹੱਥ ਵਿੱਚ ਫੜਕੇ ਨੇਤ੍ਰਾ ਮਧਾਣੀ ਨੂੰ ਲਪੇਟਕੇ ਘੁਮਾਈਦਾ ਹੈ, ਜਿਸ ਤੋਂ ਮੱਖਣ ਨਿਕਲਦਾ ਹੈ. "ਇਹੁ ਮਨੁ ਈਟੀ ਹਾਥਿ ਕਰਹੁ ਫੁਨ ਨੇਤ੍ਰਉ ਨੀਦ ਨ ਆਵੈ." (ਸੂਹੀ ਮਃ ੧) ਮਨ ਨੂੰ ਹੱਥ ਲੈਣਾ (ਕਾਬੂ ਕਰਨਾ) ਈਟੀਆਂ ਕਰੋ, ਅਤੇ ਨਿਰਾਲਸ ਹੋਣਾ ਨੇਤ੍ਰਾ ਬਣਾਓ.