ਈਸਾ
عیسی`Jesus. ਇਹ ਫਿਲਸਤੀਨ ਦੇ ਵਸਨੀਕ ਯੂਸਫ ਨਾਮੇ ਤਰਖਾਣ ਦਾ ਪੁਤ੍ਰ ਸੀ.੧੫੫ ਬਾਈਬਲ ਵਿੱਚ ਲਿਖਿਆ ਹੈ ਕਿ ਮੇਰੀ (Mary) ਨਾਮਕ ਕੁਆਰੀ ਕੰਨਯਾ ਨੂੰ ਜਬਰਾਈਲ ਫਰਿਸ਼ਤੇ ਨੇ ਆਕੇ ਆਖਿਆ ਕਿ ਤੂੰ ਗਰਭਵਤੀ ਹੋਵੇਂਗੀ, ਅਤੇ ਬੈਤਲਹਮ (Bethlehem)੧੫੬ ਵਿੱਚ ਇੱਕ ਧਰਮ ਪ੍ਰਚਾਰਕ ਪੁਤ੍ਰ ਜਣੇਗੀ. ਸੋ ਇਸ ਕਥਨ ਅਨੁਸਾਰ ਸੰਮਤ ੫੭ ਬਿਹਮੀ ਵਿੱਚ ਹਜਰਤ ਈਸਾ ਦਾ ਜਨਮ ਹੋਇਆ, ਜੋ ਈਸਾਈਆ ਵਿੱਚ ਖੁਦਾ ਦਾ ਬੇਟਾ ਮੰਨਿਆ ਗਿਆ. ਕੁਰਾਨ ਵਿੱਚ ਲਿਖਿਆ ਹੈ ਕਿ ਇੀਸਾ ਦੇ ਜਨਮ ਤੇ ਕੁਲ ਦੇ ਲੋਕਾ ਨੇ ਮੇਰੀ ਤੋਂ ਪੁੱਛਿਆ ਕਿ ਤੈਂ ਕੁਆਰੀ ਨੇ ਬਾਲਕ ਕਿਸ ਤਰਾ ਜਣਿਆ? ਮੇਰੀ ਨੇ ਬਾਲਕ ਵੱਲ ਇਸ਼ਾਰਾ ਕਰਕੇ ਆਖਿਆ ਕਿ ਤੁਸੀਂ ਇਸੇ ਤੋਂ ਹੀ ਪੁੱਛ ਲਓ. ਇਸ ਤੇ ਬਾਲਕ ਨੇ ਆਪਣਾ ਖੁਦਾ ਵੱਲੋਂ ਆਉਣਾ ਦੱਸਕੇ ਲੋਕਾ ਨੂੰ ਨਿਰਸੰਦੇਹ ਕੀਤਾ. (ਦੇਖੋ, . ਕੁਰਾਨ, ਸੂਰਤ ਮਰਿਯਮ, ਆਯਤ ੨੭ ਤੋਂ ੩੧) ਹਜਰਤ ਈਸਾ ਦੀ ਯਹੂਦੀ ਮਤ ਅਨੁਸਾਰ ਸੁੰਨਤ ਹੋਈ, ਅਤੇ ਉਸ ਨੇ ਜੌਨ (John) ਤੋਂ ਬਪਤਿਸਮਾ (Baptism) ਲਿਆ. ੩੦ ਵਰੀੇ ਦੀ ਉਮਰ ਵਿੱਚ ਧਰਮਪ੍ਰਚਾਰ ਆਰੰਭਿਆ ਅਤੇ ਕਈ ਚੇਲੇ ਬਣਾਏ, ਜਿਨੀਾ ਵਿੱਚੋਂ ੧੨. ਪ੍ਰਧਾਨ ਗਿਣੇ ਜਾਦੇ ਹਨ. ਅਨੇਕ ਸ਼ਹਿਰ ਅਤੇ ਪਿੰਡਾ ਵਿੱਚ ਫਿਰਕੇ ਪੈਗੰਬਰ ਈਸਾ ਨੇ ਆਪਣੇ ਨਵੇਂ ਮਤ ਦਾ ਪ੍ਰਚਾਰ ਕੀਤਾ, ਅਤੇ ਕਈ ਚਮਤਕਾਰ ਵਿਖਾਏ, ਪਰੰਤੂ ਪੁਰਾਣੀਆ ਰਸਮਾ ਦੇ ਉਲਟ ਉਪਦੇਸ਼ ਦੇਣ ਪੁਰ ਯਹੂਦੀ ਲੋਕ ਅਤੇ ਉਸ ਮਤ ਦੇ ਧਰਮ ਆਗੂ ਈਸਾ ਦੇ ਵਿਰੋਧੀ ਹੋ ਗਏ. ਖਾਸ ਕਰਕੇ ਜਰੂਸਲਮ (Jerusalem) ਦਾ ਵਡਾ ਮਹੰਤ ਆਪਣੀ ਪ੍ਰਭੁਤਾ ਵਿੱਚ ਵਿਘਨ ਪੈਂਦਾ ਵੇਖਕੇ ਹਜਰਤ ਈਸਾ ਦਾ ਭਾਰੀ ਵੈਰੀ ਬਣ ਗਿਆ, ਅਤੇ ਈਸਾ ਤੇ ਇਹ ਦੋਸ ਲਗਾਕੇ ਕਿ ਉਹ ਆਪਣੇ ਤਾਈਂ ਖੁਦਾ ਦਾ ਪੁਤ੍ਰ ਦੱਸਦਾ ਹੈ ਅਤੇ ਦੇਸ਼ ਵਿੱਚ ਬੇਅਮਨੀ ਫੈਲਾਉਂਦਾ ਹੈ, ਅਦਾਲਤੀ ਪਾਈਲੇਟ (Pilate) ਦੇ ਪੇਸ਼ ਕੀਤਾ. ਭਾਵੇਂ ਜੱਜ ਜਾਣਦਾ ਸੀ ਕਿ ਈਸਾ ਨਿਰਪਰਾਧ ਹੈ, ਪਰ ਵਿਰੋਧੀਆ ਦੇ ਜ਼ੋਰ ਦੇਣ ਪੁਰ ਬਾਦਸ਼ਾਹ ਹੀਰੋਡ (Herod) ਪਾਸ ਚਾਲਾਨ ਕੀਤਾ ਗਿਆ, ਜਿਸ ਪੁਰ ਹੁਕਮ ਹੋਇਆ ਕਿ ਈਸਾ ਨੂੰ ਸਲੀਬ ਉੱਤੇ ਚੜੀਾਇਆ ਜਾਵੇ. ਇਸ ਹੁਕਮ ਅਨੁਸਾਰ […]ਇਸ ਆਕਾਰ ਦੀ ਸੂਲੀ ਤੇ ਹੱਥਾ ਪੈਰਾ ਵਿੱਚ ਮੇਖਾ ਗੱਡਕੇ ਈਸਾ ਮਾਰਿਆ ਗਿਆ. ਇਸ ਮਹਾਤਮਾ ਦੀ ਕਬਰ ਜਰੂਸ਼ਲਮ ਵਿੱਚ ਹੈ. ਹਿਜ਼ਰਤ ਇੀਸਾ ਦੀ ਸਾਰੀ ਉਮਰ ੩੩ ਵਰੀੇ ਦੀ ਸੀ. ਬਾਈਬਲ ਵਿੱਚ ਇਹ ਭੀ ਲਿਖਿਆ ਹੈ ਕਿ ਹਜਰਤ ਈਸਾ ਮਰਣ ਪਿੱਛੋਂ ਫੇਰ ਜੀ ਉੱਠਿਆ, ਅਤੇ ਉਸ ਦਾ ਸ਼ਰੀਰ ਕਬਰ ਵਿੱਚੋਂ ਲੋਪ ਹੋਗਿਆ ਅਤੇ ਉਸ ਨੇ ਕਈ ਪੁਰਖਾ ਨੂੰ ਦਿਖਾਲੀ ਦਿੱਤੀ. ਈਸਾਈਆ ਦੇ ਮੰਦਿਰ ਅਤੇ ਗਲੇ ਵਿੱਚ ਜੋ ਸਲੀਬ (Cross) ਦਾ ਚਿੰਨੀ ਵੇਖਿਆ ਜਾਦਾ ਹੈ ਇਹ ਉੱਪਰ ਲਿਖੀ ਘਟਨਾ ਦਾ ਬੋਧਕ ਹੈ. ਈਸਾਈਆ ਦਾ ਵਿਸ਼੍ਵਾਸ ਹੈ ਕਿ ਹਜਰਤ ਈਸਾ ਨੇ ਪ੍ਰਾਣ ਦੇਕੇ ਆਪਣੇ ਸੇਵਕਾ ਦਾ ਸਾਰਾ ਪਾਪ ਦੂਰ ਕਰ ਦਿੱਤਾ, ਅਤੇ ਜੋ ਉਸ ਪੁਰ ਭਰੋਸਾ ਲਿਆਉਣਗੇ, ਓਹ ਬਖਸ਼ੇ ਜਾਣਗੇ। ੨. ਦੇਖੋ, ਈਸ। ੩. ਸੰ. ਈਸ਼ਾ. ਦੁਰਗਾ. ਦੇਵੀ। ੪. ਸ੍ਵਾਮੀ ਦੀ ਇਸਤ੍ਰੀ। ੫. ਸ਼ਕਤਿ. ਤਾਕਤ। ੬. ਹਲ ਦਾ ਲੰਮਾ ਡੰਡਾ। ੭. ਗੱਡੇ ਗੱਡੀਆ ਆਦਿ ਦੇ ਪਹੀਏ ਦਾ ਤੀਰ, ਜੋ ਨਾਭਿ ਅਤੇ ਪੁੱਠੀ ਦੇ ਮੱਧ ਹੁੰਦਾ ਹੈ.