ਊਦ ਅ਼ [عوُد] . ਊਦ. ਸੰਗ੍ਯਾ- ਅਗਰ ਦਾ ਬਿਰਛ। ੨. ਅਗਰ ਦੀ ਲਕੜੀ। ੩. ਇੱਕ ਵਾਜਾ, ਜਿਸ ਨੂੰ "ਬਰਬਤ" ਆਖਦੇ ਹਨ. ਇਸ ਦੀ ਸ਼ਕਲ ਤਾਊਸ ਜੇਹੀ ਹੁੰਦੀ ਹੈ, ਪਰ ਮੋਰ ਦੀ ਥਾਂ, ਬੱਤਕ ਦੀ ਸ਼ਕਲ ਹੋਇਆ ਕਰਦੀ ਹੈ.