ਐਨੁਲਯਕੀਨ
ਅਿ. ਅਿੈਨੁਲਯਕਿੀਨ. ਸਹੀ (ਯਥਾਰਥ) ਨਿਸ਼ਚਾ. ਸੰਸੇ ਬਿਨਾ ਗਯਾਨ. ਵਿਦ੍ਵਾਨਾ ਨੇ ਯਕਿੀਨ (ਨਿਸ਼ਚੇ) ਦੇ ਤਿੰਨ ਭੇਦ ਮੰਨੇ ਹਨ- ਇਿਲਮੁਲਯਕਿੀਨ. ਅਿੈਨੁਲਯਕਿੀਨ ਅਤੇ ਹਿੱਕਿੁਲਯਕਿੀਨ. (ੳ) ਅਮਿ੍ਰਤਸਰ, ਪੰਜਾਬ ਵਿੱਚ ਇੱਕ ਸ਼ਹਿਰ ਹੈ, ਇਹ ਜਾਣਨਾ ਇਿਲਮੁਲਯਕਿੀਨ ਹੈ. (ਅ) ਅਮਿ੍ਰਤਸਰ ਨੂੰ ਨੇਤ੍ਰਾ ਨਾਲ ਵੇਖਕੇ ਉਸ ਦੀ ਵਸੋਂ, ਰੂਪ, ਬਣਾਉਟ ਦਾ ਜਾਣਨਾ ਅਿੈਨੁਲਯਕਿੀਨ ਹੈ. (ੲ) ਅਮਿ੍ਰਤਸਰ ਕਿਸ ਗੁਰੂ ਨੇ ਬਣਾਇਆ ਕਿਸ ਤਰਾ ਬਣਿਆ, ਇਸ ਦੇ ਦਰਸ਼ਨ ਦਾ ਕੀ ਲਾਭ ਹੈ, ਇਤਯਾਦਿ ਜਾਣਨਾ ਹਿੱਕਿੁਲਯਕਿੀਨ ਹੈ.