ਓਹਿ
ਸਰਵ. ਈ ਅਤੇ ਓ ਅਵਯਯ ਸਹਿਤ ਇਹ "ਓਹ" ਦਾ ਰੂਪ ਹੈ. ਵਹੀ ਉਹੀ. "ਓਹਿ ਅੰਦਰਹੁ ਬਾਹਰਹੁ ਨਿਰਮਲੇ." (ਵਾਰ ਮਾਝ ਮਃ ੧) "ਹੋਆ ਓਹੀ ਅਲ ਜਗ ਮਹਿ." (ਵਾਰ ਮਾਰੂ ੨. ਮਃ ੫) "ਦਾਨ ਦੇਇ ਪ੍ਰਭੁ ਓਹੈ." (ਗੂਜ ਮਃ ੪) "ਓਹੋ ਸੁਖ ਓਹਾ ਵਡਿਆਈ." (ਆਸਾ ਮਃ ੫) ੨. ਓਹੋ! ਵਯ. ਸ਼ੋਕ ਅਤੇ ਅਚਰਜ ਬੋਧਕ ਸ਼ਬਦ ਭੀ ਹੈ. 37 ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਹੁਤ ਪੁਰਾਣੀ ਲਿਖਤ ਦੀ ਬੀੜ ਹੈ, ਜਿਸ ਵਿੱਚ ਰਾਮਕਲੀ ਰਾਗ ਦੇ ਦੱਖਣੀ ਓਅੰਕਾਰ ਤੋਂ ਇਲਾਵਾ, ਇੱਕ ਹੋਰ ੮੭ ਪਦਾ (ਪੌੜੀਆ) ਦੀ ਓਅੰਕਾਰ ਬਾਣੀ ਹੈ, ਜਿਸ ਦਾ ਅਰੰਭ ਇਉਂ ਹੁੰਦਾ ਹੈ। ਓਅੰਕਾਰ ਮਃ ੧. (ਪੰਨਾ ੧੩੧੫) ਓਅੰਕਾਰ ਨਿਰਮਲ ਸਭ ਥਾਨਿ। ਤਾਤੇ ਹੋਈ ਸਗਲੀ ਖਾਨਿ। ਖਾਣਿ ਖਾਣਿ ਮਹਿ ਬਹੁ ਬਿਸਥਾਰਾ। ਆਪੇ ਜਾਣੈ ਸਿਰਜਣਹਾਰਾ। ਸਿਰਜਨਹਾਰ ਕੇ ਕੇਤੇ ਭੇਖ। ਭੇਖ ਭੇਖ ਮਹਿ ਰਹੈ ਅਲੇਖ. (੧) *** ਭਉ ਭਾਗਾ ਨਿਰਭਉ ਘਰਿ ਆਇਆ। ਤਬ ਇਹ ਚਰਨ ਪਖਾਲੈ ਮਾਇਆ। ਮਾਇਆਧੀਨ ਸੇਵਿਕ ਦਰਿ ਠਾਢੀ। ਜਾਕੇ ਚਰਨਕਵਲ ਰੁਚਿ ਬਾਢੀ। ਦਿ੍ਰਸਟਿ ਮਾਇ ਸਾਰਾ ਜਗ ਦੇਖੈ। ਆਪਿ ਅਲੇਖੀ ਅਉਰ ਸਭ ਲੇਖੈ।੮੧