ਕਟਿਪਿਰ
ਸੰ. ਕਟਿਗ੍ਰਹ. ਲੱਕ (ਕਮਰ) ਦੀ ਪੀੜ. وجعالقطن ਵਜਅਿਉਲਕਿਤਿਨ. Lumbago. ਬਹੁਤੀ ਮਿਹਨਤ ਕਰਨ, ਕਮਜੋਰੀ, ਬਹੁਤ ਮੈਥੁਨ, ਸਰਦੀ ਲੱਗਣ, ਬਹੁਤ ਬੈਠਣ, ਧਾਤੁ ਦੇ ਵਹਿਣ, ਗਿੱਲਾ ਕੱਪੜਾ ਲੱਕ ਬੰਨੀਣ, ਮਲਮੂਤ੍ਰ ਰੋਕਣ ਅਤੇ ਸਲੀਾਬ ਵਾਲੀ ਥਾ ਸੌਣ ਤੋਂ ਲੱਕ ਵਿੱਚ ਪੀੜ ਹੋਣ ਲੱਗ ਜਾਦੀ ਹੈ. ਜਿਸ ਕਾਰਣ ਤੋਂ ਇਹ ਰੋਗ ਹੋਵੇ ਉਸੇ ਅਨੁਸਾਰ ਇਲਾਜ ਹੋਣਾ ਚਾਹੀਏ, ਪਰ ਹੇਠ ਸਾਧਾਰਣ ਉਪਾਉ ਲਿਖੇ ਜਾਦੇ ਹਨ- ਗਰਮ ਬਿਸਤਰ ਤੇ ਲੇਟਣਾ. ਤਾਰਪੀਨ ਦੇ ਤੇਲ Turpentine Oil ਜਾ ਤਿਲਾ ਦੇ ਤੇਲ ਦੀ ਦੁਖਦੀ ਥਾ ਤੇ ਮਾਲਿਸ਼ ਕਰਨੀ. ਬਾਰਾਸਿੰਗੇ ਦਾ ਸਿੰਗ ਅਤੇ ਏਲੂਆ ਘਸਾਕੇ ਲਾਉਣਾ. ਸੇਕ ਕਰਨਾ. ਸੁੰਢ ਅਤੇ ਭੱਖੜੇ ਦੇ ਬੀਜਾ ਦਾ ਕਾੜੀਾ ਸਵੇਰ ਵੇਲੇ ਪੀਣਾ. ਸ਼ੁੱਧ ਸਿਲਾਜੀਤ ਗਰਮ ਦੁੱਧ ਨਾਲ ਛਕਣਾ. ਨਗੌਰੀ ਅਸਗੰਧ ਦੋ ਮਾਸ਼ੇ ਗਰਮ ਦੁੱਧ ਨਾਲ ਨਿੱਤ ਖਾਣੀ. ਸੁੰਢ ਦੇ ਕਾੜੀੇ ਵਿੱਚ ਇਰੰਡ ਦਾ ਤੇਲ ਮਿਲਾਕੇ ਪੀਣਾ. ਗਲਾਸ ਜਾ ਫੋਕੀ ਸਿੰਗੀਆ ਲਾਉਣੀਆ. "ਪਾਡੁ ਰੋਗ ਪੀਨਸ ਕਟਿਦੇਸੀ." (ਚਰਿਤ੍ਰ ੪੦੫) ਦੇਖੋ, ਕਟਿਦੇਸੀ.