ਕਟ੍
ਜੇਹਲਮ ਦੇ ਜਿਲੇ ਇੱਕ ਤੀਰਥ, ਜੋ ਪਿੰਡ ਦਾਦਨਖਾਨ ਤੋਂ ੧੫. ਮੀਲ ਉੱਤਰ ਵੱਲ ਹੈ, ਜਿੱਥੇ ਕੁਦਰਤੀ ਪਾਣੀ ਦਾ ਇੱਕ ਪ੍ਰਵਾਹ ਨਿਕਲਦਾ ਹੈ. ਇਸ ਥਾ ਵੈਸਾਖੀ ਦੇ ਮੇਲੇ ਪੁਰ ਜਗਤਗੁਰੂ ਨਾਨਕ ਦੇਵ ਅਕਾਲੀਧਰਮ ਦਾ ਪ੍ਰਚਾਰ ਕਰਦੇ ਹੋਏ ਪਧਾਰੇ ਹਨ. ਹਿੰਦੂ ਵਿਸ਼੍ਵਾਸ ਕਰਦੇ ਹਨ ਕਿ ਕਟਾਸ (कटाक्ष्ा) ਅਤੇ ਪੁਸਕਰ (पुष्कर) ਦੋਵੇਂ ਸ਼ਿਵ ਦੀਆ ਅੱਖਾ ਹਨ. "ਮਧਯ ਕਟਾਸ ਕਰਾ ਅਸਥਾਨਾ." (ਪਾਰਸਾਵ) ਦਸਗ੍ਰੰਥ ਅਨੁਸਾਰ ਪਾਰਸਨਾਥ ਨੇ ਕਟਾਸ ਵਿੱਚ ਦੇਹ ਤਿਆਗੀ ਹੈ.