ਕਪਾਟ ਸੰ. ਸੰਗਯਾ- ਜੋ ਕ ((ਹਵਾ) ਨੂੰ ਬਾਹਰ ਕੱਢੇ ਅਤੇ ਰੋਕੇ. ਕਵਾਟ. ਕਿਵਾੜ. ਤਖਤਾ। ੨. ਭਾਵ, ਅਗਯਾਨ। ੩. ਦਸਮਦ੍ਵਾਰ. ਤਾਲੂਆ। ੪. ਕ (ਜਲ) ਨਾਲ ਭਿੱਜਿਆ ਪਟ. ਧੋਤਾ ਹੋਇਆ ਗਿੱਲਾ ਪਰਨਾ, ਜੋ ਸੰਧਿਆ ਕਰਮ ਸਮੇਂ ਮੋਢਿਆ ਪੁਰ ਰੱਖਣਾ ਵਿਧਾਨ ਹੈ. "ਦੁਇ ਧੋਤੀ ਵਸਤ੍ਰ ਕਪਾਟੰ." (ਵਾਰ ਆਸਾ)