ਕਮੰਡਲ ਸੰਗਯਾ- ਜੋ ਕ (ਜਲ) ਦੀ ਸ਼ੋਭਾ ਨੂੰ ਗ੍ਰਹਿਣ ਕਰੇ. ਗੰਗਾ ਸਾਗਰ. ਟੂਟੀਦਾਰ ਲੋਟਾ। ੨. ਫਕੀਰਾ ਦਾ ਜਲਪਾਤ੍ਰ, ਜੋ ਦਰਿਆਈ ਖੋਪੇ ਦਾ ਹੁੰਦਾ ਹੈ. ਚਿੱਪੀ. "ਰਾਜਨ ਸ਼੍ਰੀ ਰਘੁਨਾਥ ਕੇ ਬੈਰ ਕੁਮੰਡਲ ਛੋਡ ਕਮੰਡਲ ਲੀਨੇ." (ਰਾਮਚੰਦਿ੍ਰਕਾ) "ਹਾਥ ਕਮੰਡਲੁ ਕਾਪੜੀਆ ਮਨਿ ਤਿ੍ਰਸਨਾ." (ਮਾਰੂ ਅਃ ਮਃ ੧)