ਕਰਕ
ਸੰਗ੍ਯਾ- ਚੁਭਵੀਂ ਪੀੜ. ਚੀਸ. ਟਸਕ. "ਕਰਕ ਕਰੇਜੇ ਮਾਹੀ." (ਸੋਰ ਭੀਖਨ) ੨. ਬਿਜਲੀ ਆਦਿਕ ਦੀ ਕੜਕ. ਕੜਾਕਾ। ੩. ਸੰ. ਕਮੰਡਲੁ। ੪. ਅਨਾਰ। ੫. ਮੌਲਸਰੀ। ੬. ਕਰੀਰ। ੭. ਕਚਨਾਰ। ੮. ਸੰ. ਕਰ੍ਕ. ਕੇਕੜਾ। ੯. ਚੌਥੀ ਰਾਸ਼ਿ, ਜਿਸ ਦੇ ਨਛਤ੍ਰਾਂ ਦੀ ਸ਼ਕਲ ਕੇਕੜੇ ਜੇਹੀ ਹੈ. Capricornus । ੧੦. ਸੰ. ਕਰ੍ਕਸ਼. ਵਿ- ਕੌੜਾ. ਕਠੋਰ. "ਕਰਕ ਸਬਦ ਸਮ ਵਿਖ ਨ ਵਿਖਮ ਹੈ." (ਭਾਗੁ ਕ) ੧੧. ਓਲਾ. ਗੜਾ.