ਕਰਤਾਰਪੁਰ


ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ ਵਿੱਚ ਗੁਰੂ ਨਾਨਕ ਦੇਵ ਦਾ ਸੰਮਤ ੧੫੬੧ ਵਿੱਚ ਵਸਾਇਆ ਇੱਕ ਨਗਰ, ਜਿਸ ਥਾਂ ਦੇਸ਼ਦੇਸ਼ਾਂਤਰਾਂ ਵਿੱਚ ਸਿੱਖ ਧਰਮ ਦਾ ਉਪਦੇਸ਼ ਕਰਨ ਪਿੱਛੋਂ ਜਗਤਗੁਰੂ ਨੇ ਸੰਮਤ ੧੫੭੯ ਵਿੱਚ ਰਹਾਇਸ਼ ਕੀਤੀ.#ਭਾਈ ਗੁਰਦਾਸ ਜੀ ਲਿਖਦੇ ਹਨ-#"ਬਾਬਾ ਆਇਆ ਕਰਤਾਰਪੁਰ#ਭੇਖ ਉਦਾਸੀ ਸਗਲ ਉਤਾਰਾ।#ਪਹਿਰ ਸੰਸਾਰੀ ਕੱਪੜੇ#ਮੰਜੀ ਬੈਠ ਕੀਆ ਅਵਤਾਰਾ." (ਵਾਰ ੧)#ਇਸ ਨਗਰ ਦੇ ਵਸਾਉਣ ਵਿੱਚ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮੱਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾਕੇ ਧਰਮਸਾਲਾ ਬਣਵਾਈ. ਇਸੇ ਨਗਰ ਸ਼੍ਰੀ ਗੁਰੂ ਨਾਨਕ ਦੇਵ ਸੰਮਤ ੧੫੯੬ ਵਿੱਚ ਜੋਤੀਜੋਤਿ ਸਮਾਏ ਹਨ. ਕਰਤਾਰਪੁਰ ਨੂੰ ਚਿਰੋਕਣਾ ਰਾਵੀ ਨੇ ਆਪਣੇ ਵਿੱਚ ਲੀਨ ਕਰ ਲਿਆ ਹੈ, ਹੁਣ ਜੋ ਗ੍ਰਾਮ 'ਦੇਹਰਾ ਬਾਬਾ ਨਾਨਕ' ਅਥਵਾ (ਡੇਰਾ ਨਾਨਕ) ਦੇਖਿਆ ਜਾਂਦਾ ਹੈ, ਇਹ ਬਾਬਾ ਸ਼੍ਰੀਚੰਦ ਅਤੇ ਲਖਮੀ ਦਾਸ ਜੀ ਨੇ ਵਸਾਇਆ ਹੈ. ਗੁਰੂ ਨਾਨਕ ਸ੍ਵਾਮੀ ਦੀ ਸਮਾਧਿ (ਦੇਹਰਾ) ਭੀ ਨਵਾਂ ਬਣਾਇਆ ਗਿਆ ਹੈ.#ਗੁਰਦ੍ਵਾਰੇ ਨੂੰ ੩੭੫ ਰੁਪਯੇ ਸਾਲਾਨਾ ਜਾਗੀਰ ਪਿੰਡ ਕੋਹਲੀਆਂ ਤੋਂ ਮਿਲਦੀ ਹੈ ਅਤੇ ੭੦ ਘੁਮਾਉਂ ਜ਼ਮੀਨ ਕਈ ਪਿੰਡਾਂ ਵਿੱਚ ਹੈ.#ਇਹ ਅਸਥਾਨ ਬਟਾਲੇ ਤੋਂ ੨੧. ਮੀਲ ਵਾਯਵੀ ਕੋਣ ਹੈ ਅਤੇ ਨਾਰਥ ਵੈਸਟਰਨ ਰੇਲਵੇ ਲਾਈਨ "ਅੰਮ੍ਰਿਤਸਰ ਵੇਰਕਾ ਡੇਰਾ ਬਾਬਾ ਨਾਨਕ" ਦਾ ਸਟੇਸ਼ਨ ਹੈ, ਜੋ ਅੰਮ੍ਰਿਤਸਰੋਂ ੩੪ ਮੀਲ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਭੀ ਦੇਹਰੇ ਦੀ ਯਾਤ੍ਰਾ ਲਈ ਇਸ ਥਾਂ ਆਏ ਹਨ, ਜਦੋਂ ਬਾਬਾ ਸ਼੍ਰੀਚੰਦ ਜੀ ਨੂੰ ਮਿਲੇ ਸਨ.#ਇਸ ਥਾਂ ਇਤਨੇ ਗੁਰਦ੍ਵਾਰੇ ਹਨ-#(੧) ਚੋਲਾ ਸਾਹਿਬ.#(੨ ਬਾਬਾ ਸ਼੍ਰੀਚੰਦ ਜੀ ਦੇ ਵਿਰਾਜਣ ਦੀਆਂ#(੩ ਟਾਲ੍ਹੀਆਂ.#(੪) ਦੇਹਰਾ ਸਾਹਿਬ, ਜਿੱਥੇ ਸਮਾਧਿ ਹੈ.#(੫) ਧਰਮਸਾਲਾ ਗਰੂ ਨਾਨਕ ਦੇਵ ਜੀ. ਇਸ ਥਾਂ ਪਹਿਲਾਂ ਗੁਰੂ ਸਾਹਿਬ ਆਕੇ ਵਿਰਾਜੇ ਹਨ ਅਤੇ ਧਰਮ ਪ੍ਰਚਾਰ ਕਰਦੇ ਰਹੇ ਹਨ.#(B) ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਲੰਧਰ ਦੇ ਜ਼ਿਲੇ ਵਿੱਚ ਸੰਮਤ ੧੬੫੧ (ਸਨ ੧੫੯੩) ਵਿੱਚ ਵਸਾਇਆ ਨਗਰ, ਜੋ ਰੇਲਵੇ ਸਟੇਸ਼ਨ ਕਰਤਾਰਪੁਰ ਤੋਂ ਅੱਧ ਮੀਲ ਪੂਰਵ ਹੈ. ਅਕਬਰ ਦੇ ਜ਼ਮਾਨੇ ਸ਼ਾਹਜਾਦਾ ਸਲੀਮ (ਜਹਾਂਗੀਰ) ਨੇ ਇਸ ਦੀ ਮੁਆਫ਼ੀ ਦਾ ਪੱਟਾ ਧਰਮਸਾਲਾ ਦੇ ਨਾਉਂ ਸੰਮਤ ੧੬੫੫ ਵਿੱਚ ਦਿੱਤਾ, ਜਿਸ ਵਿੱਚ ਰਕਬਾ ੮੯੪੬ ਘੁਮਾਉਂ, ੭. ਕਨਾਲ, ੧੫. ਮਰਲੇ ਦਰਜ ਹੈ. ਇਸ ਨਗਰ ਦੇ ਮਾਲਿਕ ਸੋਢੀ ਸਾਹਿਬ ਰਈਸ ਕਰਤਾਰਪੁਰ ਹਨ, ਜੋ ਬਾਬਾ ਧੀਰਮੱਲ ਜੀ ਦੀ ਵੰਸ਼ ਵਿੱਚੋਂ ਹਨ.#ਕਰਤਾਰਪੁਰ ਵਿੱਚ ਹੇਠ ਲਿਖੇ ਅਸਥਾਨ ਦਰਸ਼ਨ ਯੋਗ ਹਨ-#(੧) ਸ਼ੀਸ਼ ਮਹਲ. ਇਹ ਮਕਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੁੰਦਰ ਸਜਾਇਆ. ਇਸ ਵਿੱਚ ਇਹ ਗੁਰੁਵਸਤੂਆਂ ਹਨ-#(ੳ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਭਾਈ ਗੁਰੁਦਾਸ ਤੋਂ ਲਿਖਵਾਇਆ. ਦੇਖੋ, ਗ੍ਰੰਥਸਾਹਿਬ ਸ਼ਬਦ.#(ਅ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਖੜਗ, ਜੋ ਛੀ ਸੇਰ ਪੱਕੇ ਤੋਲ ਦਾ ਹੈ. ਇਸੇ ਨਾਲ ਪੈਂਦਾ ਖ਼ਾਨ ਮਾਰਿਆ ਸੀ.#(ੲ) ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਖੰਡਾ, ਜਿਸ ਤੇ ਲਿਖਿਆ ਹੈ- "ਗੁਰੂ ਨਾਨਕ ਜੀ ਸਹਾਇ ਗੁਰੂ ਹਰਿਰਾਇ ਜੀ ੧੬੯੪. "#(ਸ) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਠ ਦਾ ਗੁਟਕਾ.#(ਹ) ਸੇਲੀ ਅਤੇ ਟੋਪੀ ਬਾਬਾ ਸ਼੍ਰੀ ਚੰਦ ਜੀ ਦੀ, ਜੋ ਬਾਬਾ ਗੁਰੁਦਿੱਤਾ ਜੀ ਨੂੰ ਬਖਸ਼ੀ ਸੀ.#(ਕ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਿਸ਼ਾਨ (ਝੰਡਾ).#(ਖ) ਬਾਬਾ ਗੁਰੁਦਿੱਤਾ ਜੀ ਦੀ ਦਸਤਾਰ.#(ਗ) ਬਾਬਾ ਗੁਰੁਦਿੱਤਾ ਜੀ ਦੇ ਬੈਠਣ ਦੀ ਸੋਜ਼ਨੀ.#(ਘ) ਬਾਬਾ ਗੁਰੁਦਿੱਤਾ ਜੀ ਦੇ ਓਢਣ ਦਾ ਸ਼ਾਲ.#(ਙ) ਬਾਬਾ ਜੀ ਦੀ ਗੋਦੜੀ (ਕੰਥਾ)#(੨) ਖੂਹ ਮੱਲੀਆਂ. ਇੱਥੇ ਭਾਈ ਗੁਰੁਦਾਸ ਜੀ ਵਿਰਾਜਿਆ ਕਰਦੇ ਸਨ. ਏਕਾਂਤ ਬੈਠਕੇ ਕਾਵ੍ਯਰਚਨਾ ਕਰਦੇ ਹੁੰਦੇ ਸਨ.#(੩) ਗੁਰੂ ਕੇ ਮਹਲ ਅਤੇ ਥੰਮ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਨੇ ਇਕ ਦੀਵਾਨਖਾਨਾ ਬਣਵਾਇਆ ਸੀ, ਜਿਸ ਦੇ ਵਿਚਕਾਰ ਪੱਕੇ ਸਤੂਨ ਦੀ ਥਾਂ ਟਾਲ੍ਹੀ ਦਾ ਥੰਮ ਸੀ, ਜਿਸ ਤੋਂ ਨਾਉਂ ਥੰਮ ਸਾਹਿਬ ਹੋ ਗਿਆ. ਹੁਣ ਇਸ ਥਾਂ ਬਹੁਤ ਉੱਚੀ ਕਈ ਮੰਜ਼ਿਲੀ ਇਮਾਰਤ ਹੈ, ਜੋ ਦੂਰੋਂ ਨਜ਼ਰ ਆਉਂਦੀ ਹੈ.#(੪) ਗੰਗਸਰ ਕੂਆ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੫੬ ਵਿੱਚ ਲਗਵਾਇਆ.#(੫) ਟਾਹਲੀ ਸਾਹਿਬ. ਸ਼ਹਿਰ ਤੋਂ ਡੇਢ ਮੀਲ ਨੈਰਤ ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਅਸਥਾਨ, ਜਿਸ ਥਾਂ ਆਪ ਵਿਰਾਜਿਆ ਕਰਦੇ ਸਨ.#(੬) ਥੰਮ ਸਾਹਿਬ. ਦੇਖੋ, ਅੰਗ ੩.#(੭) ਦਮਦਮਾ ਸਾਹਿਬ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੈਠਣ ਦਾ ਉੱਚਾ ਅਸਥਾਨ, ਜਿਸ ਥਾਂ ਬੈਠਕੇ ਯੁੱਧ ਦੀਆਂ ਵਾਰਾਂ ਸੁਣਦੇ ਅਤੇ ਫੌਜ ਦੇ ਕਰਤਬ ਦੇਖਦੇ. ਪੈਂਦੇ ਖਾਨ ਨੂੰ ਮਾਰਕੇ ਭੀ ਇੱਥੇ ਵਿਰਾਜੇ ਹਨ.#(੮) ਦਮਦਮਾ ਸਾਹਿਬ ੨. ਇੱਥੇ ਕਈ ਵਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜਿਆ ਕਰਦੇ ਸਨ.#(੯) ਨਾਨਕੀਆਣਾ. ਸ਼ਹਿਰ ਤੋਂ ਦੱਖਣ ਅੱਧ ਮੀਲ ਜਰਨੈਲੀ ਸੜਕ ਦੇ ਕਿਨਾਰੇ ਮਾਤਾ ਜੀ ਦਾ ਅਸਥਾਨ. ਲੋਕ ਆਖਦੇ ਹਨ ਕਿ ਇਹ ਮਾਤਾ ਜੀ ਦੀ ਸਮਾਧਿ ਹੈ. ਪਰੰਤੂ ਮਾਤਾ ਜੀ ਦਾ ਦੇਹਾਂਤ ਕੀਰਤਪੁਰ ਹੋਇਆ ਹੈ. ਕੋਈ ਅਚਰਜ ਨਹੀਂ ਕਿ ਕਰਤਾਰਪੁਰ ਦੇ ਸੋਢੀ ਸਾਹਿਬਾਨ ਨੇ ਉਸ ਥਾਂ ਤੋਂ ਭਸਮ ਲਿਆਕੇ ਸਮਾਧਿ ਬਣਾਈ ਹੋਵੇ.#(੧੦) ਬੇਰਸਾਹਿਬ. ਸ਼ਹਿਰ ਤੋਂ ਇੱਕ ਮੀਲ ਅਗਨਿ ਕੋਣ ਇੱਕ ਬੇਰੀ, ਜਿਸ ਹੇਠ ਬਾਬਾ ਗੁਰੁਦਿੱਤਾ ਜੀ ਕਈ ਵਾਰ ਵਿਰਾਜੇ ਅਤੇ ਇੱਕ ਵਾਰ ਬਾਬਾ ਸ਼੍ਰੀਚੰਦ ਜੀ ਭੀ ਮਿਲਣ ਆਏ ਠਹਿਰੇ ਹਨ.#(੧੧) ਮਾਤਾ ਕੌਲਾਂ ਜੀ ਦੀ ਸਮਾਧਿ. ਰਾਮਗੜ੍ਹੀਆਂ ਦੇ ਮਹੱਲੇ ਪਾਸ ਪੱਕੇ ਬਾਗ ਅੰਦਰ ਹੈ.#(੧੨) ਵਿਵਾਹ ਅਸਥਾਨ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼੍ਰੀਮਤੀ ਗੁਜਰੀ ਜੀ ਨਾਲ ਸ਼ਾਦੀ ਹੋਈ. ਇਹ ਗੁਰਦ੍ਵਾਰਾ ਰਬਾਬੀਆਂ ਦੇ ਮਹੱਲੇ ਹੈ.#ਕਰਤਾਰਪੁਰ ਨੂੰ ਸੰਮਤ ੧੮੧੪ (ਸਨ ੧੭੫੬) ਵਿੱਚ ਅਹਮਦਸ਼ਾਹ ਨੇ ਅੱਗ ਲਾਕੇ ਭਾਰੀ ਨੁਕਸਾਨ ਪਹੁੰਚਾਇਆ ਸੀ.#(C) ਸਤਿਸੰਗ. ਵਾਹਗੁਰੂ ਦੇ ਨਿਵਾਸ ਦਾ ਅਸਥਾਨ. ਦੇਖੋ, ਕਰਤਾਰਪੁਰਿ.

Community report

Report an entry

You’re reporting ਕਰਤਾਰਪੁਰ. Its headword, entry ID and page URL will be included automatically.

Fields marked with an asterisk are required.

0/4,000

Use at least 10 characters and explain what you expected to see.

0/4,000

Add the corrected wording if you know it.

Human verification

Loading human verification…

Reports are filed in the project’s GitHub issue tracker. Don’t include private or sensitive information.

Mahan Kosh

Mahan Kosh is a self-funded project making this encyclopaedia of Punjabi language, history and culture easier to explore online.

With thanks to the creator of sikhi.io, a collaborator who helped provide the dataset for this digital edition.

Help improve Mahan Kosh with corrections, ideas or code. For an entry correction, use “Report an issue” on the entry page. Share other feedback or contribute through GitHub.

Contribute on GitHub

Alpha — this digital edition is still being reviewed and may contain errors.

© 2026 Mahan Kosh. All rights reserved.