ਕੱਕਾ ਕ ਅੱਖਰ ਦਾ ਉਚਾਰਣ. ਕਕਾਰ। ੨. ਸਿੰਘਾਂ ਦਾ ਉਹ ਚਿੰਨ੍ਹ ਜਿਸ ਦੇ ਮੁੱਢ ਕ ਹੋਵੇ, ਜੈਸੇ- ਕੇਸ਼ ਕ੍ਰਿਪਾਣ ਕੱਛ। ੩. ਇੱਕ ਜਾਤਿ, ਜੋ ਜੇਹਲਮ ਦੇ ਪੂਰਵੀ ਕਿਨਾਰੇ ਵਸਦੀ ਹੈ. ਇਸ ਦਾ ਨਿਕਾਸ ਖਤ੍ਰੀਆਂ ਵਿੱਚੋਂ ਹੈ। ੪. ਦੇਖੋ, ਕੇਕਯ। ੫. ਦੇਖੋ, ਕੁੱਕਾ। ੬. ਵਿ- ਭੂਰੇ ਰੰਗਾ.