ਕੱਟਹਰ
ਸੰ. कण्टकिफल ਕੰਟਕਿਫਲ. ਵਿ- ਕਟੈਲ ਦਾ ਬਿਰਛ ਅਤੇ ਉਸ ਦਾ ਫਲ. ਪਨਸ. ਇਹ ਸਦਾ ਹਰਾ ਰਹਿਣ ਵਾਲਾ ਦਰਖਤ ਹੈ ਅਤੇ ਗਰਮ ਦੇਸ਼ਾ ਵਿੱਚ ਹੁੰਦਾ ਹੈ. ਇਸ ਦੇ ਫਲ ਬਿਨਾ ਫੁੱਲ ਆਏ ਹੀ ਟਾਹਣੀਆ ਵਿੱਚੋਂ ਨਿਕਲ ਆਉਂਦੇ ਹਨ, ਅਤੇ ਫਲਾ ਪੁਰ ਬਾਰੀਕ ਕੰਡੇ ਹੁੰਦੇ ਹਨ. ਇਸ ਦੇ ਕੱਚੇ ਫਲਾ ਦੀ ਤਰਕਾਰੀ ਅਤੇ ਅਚਾਰ ਬਣਾਈਦਾ ਹੈ. ਪੱਕੇ ਫਲ ਖਾਣ ਦੇ ਕੰਮ ਆਉਂਦੇ ਹਨ. L. Artocarpus integrifolia.