ਖਉਲਣਾ ਹਿ- ਉਬਲਨਾ. ਰਿੱਝਣਾ. ਸੰ. ਖ੍ਵੇਲ੍ ਧਾਤੁ ਦਾ ਅਰਥ ਹੈ ਕੰਬਣਾ, ਕੁੱਦਣਾ, ਖੇਲਣਾ, ਜਾਣਾ. ਇਸੇ ਤੋਂ ਖੌਲਨਾ ਸ਼ਬਦ ਬਣਿਆ ਹੈ। ੨. ਮਲਣਾ. ਮਰਦਨ ਕਰਨਾ. ਲਿੱਪਣਾ. "ਗਦਹੁ ਚੰਦਨਿ ਖਉਲੀਅੈ, ਭੀ ਸਾਹੂ ਸਿਉ ਪਾਣੁ." (ਵਾਰ ਸੂਹੀ ਮਃ ੧)