ਖਸਮ
ਅਿ. خصم ਖਸਮ. ਸੰਗਯਾ- ਸ੍ਵਾਮੀ ਆਕਿਾ. ਮਾਲਿਕ. "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ". (ਵਾਰ ਆਸਾ) ੨. ਭਾਵ- ਜਗਤਨਾਥ. ਕਰਤਾਰ. "ਖਸਮ ਵਿਸਾਰਿ ਕੀਏ ਰਸ ਭੋਗ." (ਮਲਾ ਮਃ ੧) ੩. ਪਤਿ. ਭਰਤਾ. "ਪਰਪਿਰ ਰਾਤੀ ਖਸਮੁ ਵਿਸਾਰਾ." (ਮਾਰੂ ਸੋਲਹੇ ਮਃ ੧) ੪. ਵੈਰੀ. ਦੁਸ਼ਮਨ. "ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ." (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾ ਰਾਮ ਰਖਯਾ ਕਰੇਗਾ। ੫. ਤੁ. خصم ਖਿਸਮ. ਮਿਤ੍ਰ. ਦੋਸਤ। ੬. ਸੰਬੰਧੀ. ਰਿਸ਼ਤੇਦਾਰ. ੭. ਫਾ. خشم ਖਸ਼ਮ. ਹੋਧ. ਗੁੱਸਾ.