ਗਰੀਬਦਾਸ
ਦਿੱਲੀ ਦੇ ਇਲਾਕੇ ਛੁਡਾਣੀ ਪਿੰਡ ਵਿੱਚ ਸੰਮਤ ੧੭੭੪ ਵਿੱਚ ਧਨਖੜੇ ਜੱਟਾ ਦੇ ਘਰ ਗਰੀਬਦਾਸ ਦਾ ਜਨਮ ਹੋਇਆ. ਇਸ ਨੇ ਪਹਿਲੀ ਅਵਸਥਾ ਗਿ੍ਰਹਸਥ ਵਿੱਚ ਬਿਤਾਈ ਅਤੇ ਚਾਰ ਬੇਟੇ ਦੋ ਬੇਟੀਆ ਪੈਦਾ ਹੋਈਆ. ਦਾਦੂਪੰਥੀ ਸਾਧੂਆ ਦੀ ਸੰਗਤਿ ਦਾ ਗਰੀਬਦਾਸ ਤੇ ਅਜੇਹਾ ਅਸਰ ਹੋਇਆ ਕਿ ਘਰ ਬਾਰ ਛੱਡਕੇ ਸੰਤਮੰਡਲੀ ਵਿੱਚ ਮਿਲ ਗਿਆ ਅਤੇ ਕਰਣੀ ਦੇ ਪ੍ਰਭਾਵ ਨਾਲ ਪੂਜਯ ਹੋ ਗਿਆ. ਇਸ ਦੀ ਰਚਨਾ ਭਗਤਿ ਅਤੇ ਨਾਮ ਦੀ ਮਹਿਮਾ ਨਾਲ ਭਰਪੂਰ ਹੈ. ਗਰੀਬਦਾਸ ਦਾ ਦੇਹਾਤ ਸੰਮਤ ੧੮੨੫ ਵਿੱਚ ਹੋਇਆ. ਇਸ ਦੀ ਸੰਪ੍ਰਦਾਯ ਦੇ ਸਾਧੂ ਗਰੀਬਦਾਸੀਏ ਸਦਾਉਂਦੇ ਹਨ. ਗਰੀਬਦਾਸੀਏ ਆਪੋਵਿੱਚੀ ਮਿਲਣ ਸਮੇਂ "ਸਤ ਸਾਹਿਬ" ਸ਼ਬਦ ਆਖਦੇ ਹਨ, ਇਸ ਲਈ ਇਨੀਾ ਦੀ ਸੰਗਯਾ 'ਸਤਸਾਹਿਬੀਏ' ਭੀ ਹੈ.