ਘੰਟਕਵੇਰਿ
ਸੰਗਯਾ- ਅਹੇਰੀ (ਸ਼ਿਕਾਰੀ) ਦੀ ਘੰਟੀ. ਘੰਟਾਹੇੜਾ. ਮਿ੍ਰਗ ਫੜਨ ਵਾਲੇ ਦਾ ਘੰਟਾ. "ਛਲਬੇ ਕਹੁ ਘੰਟਕਹੇਰਿ ਬਜਾਯੇ." (ਹਿਸਨਾਵ) ਜੰਗਲ ਵਿੱਚ ਲੁਕਕੇ ਸ਼ਿਕਾਰੀ ਘੰਟਾ ਬਜਾਉਂਦਾ ਹੈ, ਜਿਸ ਨੂੰ ਸੁਣਨ ਲਈ ਮਿ੍ਰਗ ਉਸ ਵੱਲ ਚਲਾ ਆਉਂਦਾ ਹੈ, ਕਿਉਂਕਿ ਉਹ ਮਲੂਮ ਕਰਨਾ ਚਾਹੁੰਦਾ ਹੈ ਕਿ ਇਹ ਧੁਨੀ ਕਿੱਥੋਂ ਆ ਰਹੀ ਹੈ.