ਛੱਕਾ ਸੰਗ੍ਯਾ- ਛੀ ਦਾ ਸਮੁਦਾਇ (ਇਕੱਠ). ੨. ਛੀ ਛੰਦਾਂ ਦਾ ਮਜਮੂਆ. ਦੇਖੋ, ਆਸਾ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਛੱਕੇ, ਜੋ ਆਸਾ ਦੀ ਵਾਰ ਨਾਲ ਮਿਲਾਕੇ ਗਾਈਦੇ ਹਨ। ੩. ਜੂਏ ਦਾ ਇੱਕ ਦਾਉ, ਜਿਸ ਵਿੱਚ ਕੌਡੀਆਂ ਸਿੱਟਣ ਤੋਂ ਛੀ ਕੌਡੀਆਂ ਚਿੱਤ ਪੈਂਦੀਆਂ ਹਨ। ੪. ਪੰਜ ਗ੍ਯਾਨਇੰਦ੍ਰੀਆਂ ਅਤੇ ਅੰਤਹਕਰਣ.