ਜਉਲਉ
ਕਿ੍ਰ- ਵਿ- ਜਬ ਤਕ. ਜਦ ਤੋੜੀ. "ਜਉਲਉ ਭਾਉ ਅਭਾਉ ਇਹੁ ਮਾਨੈ, ਤਉ ਲਉ ਮਿਲਣ ਦੂਰਾਈ." (ਸੋਰ ਮਃ ੫) "ਜਉਲਗੁ ਜੀਉ ਪਰਾਣ, ਸਚੁ ਧਿਆਈਅੈ." (ਆਸਾ ਮਃ ੧) 8 ਮਹਾਰਾਜਾ ਨਰੇਂਦ੍ਰ ਸਿੰਘ ਸਾਹਿਬ ਪਟਿਆਲਾਪਤਿ ਦੇ ਦਰਬਾਰ ਦੇ ਭੂਸਣ ਬਾਵਾ ਰਾਮਦਾਸ ਜੀ ਨੇ, ਇੱਕ ਦਾਨਾਧਯਖ (ਦਾਨ ਦੇ ਦਰੋਗੇ) ਦੀ ਬਦਦਿਆਨਤੀ ਵੇਖਕੇ (ਜੋ ਛੰਨਾ ਅਤੇ ਘੀ ਯਾਚਕਾ ਨੂੰ ਦੇ ਦਿੰਦਾ ਅਤੇ ਸੋਨੇ ਦੀ ਟੁਕੜੀ ਅਤੇ ਮੋਤੀ ਆਦਿਕ ਆਪ ਰੱਖ ਲੈਂਦਾ ਸੀ) ਇਹ ਸਵੈਯਾ ਲਿਖਕੇ ਮਹਾਰਾਜਾ ਪਾਸ ਭੇਜਿਆ, ਜਿਸ ਤੋਂ ਅੱਗੋਂ ਲਈ ਯੋਗਯ ਪ੍ਰਬੰਧ ਕੀਤਾ ਗਿਆ.