ਟਾਂਡ ਸੰਗ੍ਯਾ- ਪਰਛੱਤੀ. ਆਲੇ ਅਥਵਾ ਕੰਧ ਵਿੱਚ ਲਾਈ ਹੋਈ ਤਖ਼ਤੀ, ਜਿਸ ਪੁਰ ਸਾਮਾਨ ਰੱਖੀਦਾ ਹੈ। ੨. ਸੌਦਾ. ਵਪਾਰ. ਦੇਖੋ, ਟਾਂਡਾ. "ਇਨ ਬਿਧਿ ਟਾਂਡ ਬਿਸਾਹਿਓ." (ਗਉ ਕਬੀਰ) ੩. ਭੁਜਬੰਦ. ਅੰਗਦ. "ਟਾਂਡ ਭੁਜਾਨ." (ਕ੍ਰਿਸਨਾਵ)