ਡਰ ਸੰ. ਦਰ. ਸੰਗ੍ਯਾ- ਭੈ. ਖ਼ੌਫ਼. "ਡਰ ਚੂਕੇ ਬਿਨਸੇ ਅੰਧਿਆਰੇ." (ਮਾਰੂ ਸੋਲਹੇ ਮਃ ੫) ੨. ਦੇਖੋ, ਡਾਰਨਾ. "ਲਾਲ ਕਰੇ ਪਟ ਪੈ ਡਰ ਕੇਸਰ." (ਕ੍ਰਿਸਨਾਵ) ਕੇਸਰ ਡਾਲਕੇ. "ਕੋਊ ਡਰੈ ਹਰਿ ਕੇ ਮੁਖ ਗ੍ਰਾਸ." (ਕ੍ਰਿਸਨਾਵ) ਮੂੰਹ ਵਿਚ ਗ੍ਰਾਸ ਡਾਲਦਾ ਹੈ. "ਕੰਚਨ ਕੋਟ ਕੇ ਊਪਰ ਤੇ ਡਰ." (ਰਾਮਾਵ)