ਡੰਡ
ਸੰਗ੍ਯਾ- ਰੌਲਾ. ਸ਼ੋਰ."ਦੈਂਤੀ ਡੰਡ ਉਭਾਰੀ." (ਚੰਡੀ ੩) ੨. ਸੰ. दराड ਦੰਡ. ਦੰਡਾ ਡੰਡਾ. "ਦੰਡ ਕਮੰਡਲ ਸਿਖਾ ਸੂਤੁ." (ਭੈਰ ਮਃ ੧) ੩. ਸਜ਼ਾ. "ਜਮ ਦੇਤ ਡੰਡ." (ਬਸੰ ਅਃ ਮਃ ੫) ੪. ਭੁਜਦੰਡ ਦਾ ਸੰਖੇਪ. "ਡੰਡ ਦੁਕੂਲ ਭਏ ਤਿਹ ਕੇ." (ਕ੍ਰਿਸਨਾਵ) ਦੋਵੇਂ ਬਾਹਾਂ ਦੋਵੇਂ ਕਿਨਾਰੇ ਹੋ ਗਏ। ੫. ਬਾਹਾਂ ਦੀ ਇੱਕ ਪ੍ਰਕਾਰ ਦੀ ਕਸਰਤ, ਜੋ ਜ਼ਮੀਨ ਉੱਤੇ ਡੰਡੇ (ਦੰਡ) ਵਾਂਙ ਪੈ ਕੇ ਕੀਤੀ ਜਾਂਦੀ ਹੈ. ਡੰਡ ਪੇਲਣ ਦਾ ਅਭ੍ਯਾਸ. "ਦੋਨਹੁ ਕਾਲ ਡੰਡ ਕੋ ਪੇਲੇ." (ਗੁਪ੍ਰਸੂ)