ਢਹਣਾ ਕ੍ਰਿ- ਗਿਰਨਾ, ਡਿਗਣਾ। ੨. ਵਿਨਸਨਾ. ਨਾਸ਼ ਹੋਣਾ। ੩. ਮੱਲਯੁੱਧ ਵਿੱਚ ਹਾਰਨਾ, ਚਿੱਤ ਡਿਗਣਾ। ੪. ਹੌਮੈ ਤ੍ਯਾਗਕੇ ਨੰਮ੍ਰ ਹੋਣਾ. ਦੇਖੋ, ਢਹਿਣਾ। ੫. ਸਖ਼ਤੀ ਤ੍ਯਾਗਕੇ ਨਰਮ ਹੋਣਾ. “ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ.” (ਵਾਰ ਮਾਝ ਮਃ ੧)