ਦਸਉਅਲ ਵਿ- ਦੋ ਸੱਲ (ਸ਼ਲਯ) ਵਾਲਾ. ਦੋ ਹੋਣ ਘਾਵ (ਜ਼ਖਮ) ਜਿਸ ਦੇ. "ਕਢੇ ਦਸਊਅਲ ਫੂਟ." (ਚਰਿਤ੍ਰ ੨੪) ਤੀਰ ਦੂਜੇ ਪਾਸੇ ਨਿਕਲਗਏ. ਗੋਲੀ ਤੀਰ ਆਦਿ ਦਾ ਪਹਿਲਾ ਸੱਲ ਉੱਥੇ ਹੁੰਦਾ ਹੈ, ਜਿੱਥੇ ਲਗਦਾ ਹੈ, ਦੂਜਾ ਸੱਲ ਉਸ ਥਾ, ਜਿੱਥੋਂ ਦੀ ਬਾਹਰ ਨਿਕਲਦਾ ਹੈ.