ਦਿਵ੍ਯ
ਸੰ. ਵਿ- ਦਿਵ (ਸ੍ਵਰਗ) ਨਾਲ ਹੈ ਜਿਸ ਦਾ ਸੰਬੰਧ. ਸ੍ਵਰਗੀਯ। ੨. ਚਮਕੀਲਾ. ਰੌਸ਼ਨ। ੩. ਬਹੁਤ ਉੱਤਮ। ੪. ਸੰਗ੍ਯਾ- ਜੌਂ. ਯਵ। ੫. ਲੌਂਗ। ੬. ਸਫ਼ੇਦ ਚੰਦਨ। ੭. ਜੀਰਾ। ੮. ਕਾਵ੍ਯ ਅਨੁਸਾਰ ਉਹ ਨਾਇਕ, ਜੋ ਦੇਵਰੂਪ ਹੋਵੇ. ਜਿਸ ਦੀ ਗਿਣਤੀ ਮਨੁੱਖਾਂ ਵਿੱਚ ਨਹੀਂ, ਜੈਸੇ- ਕ੍ਰਿਸਨ ਜੀ। ੯. ਪੁਰਾਣੇ ਸਮੇਂ ਦਾ ਇੱਕ ਨਿਆਂਉਂ (ਇਨਸਾਫ)¹ਜੋ ਦੇਵਤਾ ਵੱਲੋਂ ਸਮਝਿਆ ਜਾਂਦਾ ਸੀ. ਦੋ ਆਦਮੀ ਝਗੜਦੇ ਹੋਏ ਹਾਕਿਮ ਪਾਸ ਜਦ ਪਹੁਚਦੇ, ਤਦ ਲਿਖਤ ਗਵਾਹ ਆਦਿਕ ਦੇ ਨਾ ਹੋਣ ਪੁਰ, ਉਨ੍ਹਾਂ ਵਿੱਚੋਂ ਸੱਚਾ ਝੂਠਾ ਪਰਖਣ ਲਈ "ਅਗਨਿਦਿਵ੍ਯ" ਕੀਤਾ ਜਾਂਦਾ. ਜਿਸ ਦੇ ਅੰਗ- ਅੰਗ ਅਥਵਾ ਅੱਗ ਨਾਲ ਤਪਾਏ ਲੋਹੇ ਤੇਲ ਆਦਿ ਨਾ ਸਾੜਨ, ਉਹ ਸੱਚਾ, ਅਰ ਜਿਸ ਦੇ ਸੜ ਜਾਣ ਉਹ ਝੂਠਾ. ਇਵੇਂ ਹੀ "ਜਲਦਿਵ੍ਯ" ਪਾਣੀ ਵਿੱਚ ਡੋਬਕੇ, ਅਤੇ "ਵਿਸਦਿਵ੍ਯ" ਜ਼ਹਿਰ ਖਵਾਕੇ ਕੀਤਾ ਜਾਂਦਾ ਸੀ. ਐਸੇ ਹੀ ਹੋਰ ਅਨੇਕ ਦਿਵ੍ਯ ਸਨ. ਇਸ ਬਾਬਤ ਦੇਖੋ, ਆਗਨੇਯ ਪੁਰਾਣ ਅਧ੍ਯਾਯ ੨੫੫ ਅਤੇ ਯਾਗ੍ਯਵਲਕ੍ਯ ਸਿਮ੍ਰਿਤਿ, ਵ੍ਯਵਹਾਰਾਧ੍ਯਾਯ, ਦਿਵ੍ਯ ਪ੍ਰਕਰਣ.#ਬਾਦਸ਼ਾਹ ਅਕਬਰ ਨੇ ਦਿਵ੍ਯਨ੍ਯਾਯ ਹੁਕਮਨ ਭਾਰਤ ਵਿੱਚੋਂ ਦੂਰ ਕੀਤਾ. ਦੇਖੋ, ਤਪਾਵਸ ਸ਼ਬਦ.