ਨ੍ਯਾਯ
ਸੰ. ਸੰਗਯਾ- ਯੋਗਯ ਬਾਤ. ਨੀਤਿ. ਇਨਸਾਫ। (ਅ) ਗੌਤਮ ਦਾ ਰਚਿਆ ਸ਼ਾਸਤ੍ਰ, ਜਿਸ ਦੀ ਦਰਸ਼ਨਾ ਵਿੱਚ ਗਿਣਤੀ ਹੈ. ਦੇਖੋ, ਖਟ ਸ਼ਾਸਤ੍ਰ. (ੲ) ਪ੍ਰਤਿਗਯਾ, ਹੇਤੁ, ਉਦਾਹਰਣ, ਉਪਨਯ ਅਤੇ ਨਿਗਮਨ, ਇਨੀਾ ਪੰਜਾ ਅੰਗਾ ਵਾਲਾ ਵਾਕ. (I) ਪਰਵਤ ਅਗਨਿ ਵਾਲਾ ਹੈ- ਪ੍ਰਤਿਗਯਾ. (II) ਧੂੰਏਂ ਵਾਲਾ ਹੋਣ ਕਰਕੇ- ਹੇਤੁ. (III) ਧੂੰਏਂ ਵਾਲਾ ਜਰੂਰ ਅੱਗ ਸਹਿਤ ਹੁੰਦਾ ਹੈ, ਜਿਸ ਤਰਾ ਰਸੋਈ ਘਰ- ਉਦਾਹਰਣ. (IV) ਨੇਮ ਨਾਲ ਅੱਗ ਸਾਥ ਰਹਿਣ ਵਾਲੇ ਧੂੰਏਂ ਹੇਤੁ ਵਾਲਾ ਇਹ ਪਰਵਤ ਹੈ- ਉਪਨਯ. (V) ਇਸ ਲਈ ਬਿਨਾ ਸੰਸੇ ਇਹ ਪਹਾੜ ਅੱਗ ਵਾਲਾ ਹੈ- ਨਿਗਮਨ. (ਸ) ਦਿ੍ਰਸਟਾਤ ਵਾਕਯ. ਮਿਸਾਲ. ਕਹਾਵਤ. ਨਯਾਯਵਾਕਯ ਸਾਰੀਆ ਬੋਲੀਆ ਵਿੱਚ ਵਰਤੇਜਾਦੇ ਹਨ, ਅਰ ਇਹ ਅਨੰਤ ਹਨ. ਅਸੀਂ ਇੱਥੇ ਉਹ ਲਿਖਦੇ ਹਾ ਜੋ ਬਹੁਤ ਪ੍ਰਸਿੱਧ ਅਤੇ ਜਾਦਾ ਵਰਤੇ ਜਾਦੇ ਹਨ- ਉਸ੍ਟ੍ਰ ਲਗੁੜ ਨਯਾਯ. ਉੱਠ ਉੱਤੇ ਲੱਦੀਆ ਲੱਕੜਾ ਵਿੱਚੋਂ ਇੱਕ ਡੰਡਾ ਲੈਕੇ ਜਿਵੇਂ ਉੱਠ ਨੂੰ ਸਿੱਧਾ ਕਰ ਲਈਦਾ ਹੈ. ਤਿਵੇਂ ਕਿਸੇ ਦੀ ਗੱਲ ਨੂੰ ਆਪਣੇ ਪੱਖ ਦੀ ਪੁਸਟੀ ਲਈ ਵਰਤੀਏ. (੨) ਊਖਰ ਵਰਖਾ ਨਯਾਯ. ਜਿਵੇਂ ਕੱਲਰ ਵਿੱਚ ਮੀਂਹ ਕੁਝ ਫਲ ਨਹੀਂ ਦਿੰਦਾ, ਤਿਵੇਂ ਜਿਸ ਥਾ ਉਪਦੇਸ਼ ਆਦਿ ਦਾ ਕੁਝ ਅਸਰ ਨਾ ਹੋਵੇ. (੩) ਅਗਨਿ ਧੂਮ ਨਯਾਯ. ਧੂੰਆ ਕਾਰਯ ਦੇਖਕੇ ਜਿਸ ਤਰਾ ਕਾਰਣਰੂਪ ਅਗਨਿ ਦਾ ਗਯਾਨ ਹੁੰਦਾ ਹੈ, ਇਸੇ ਤਰਾ ਕਾਰਯ ਦ੍ਵਾਰਾ ਕਾਰਣ ਜਾਣ ਲੈਣਾ.