ਨੱਢਾ ਮੁਲ. ਵਿ- ਛੋਟਾ. ਕੁਮਾਰ. ਦੇਖੋ, ਨਢੜਾ. ਭਾਵ- ਕਾਮਭਾਵ ਤੋਂ ਰਹਿਤ. "ਜੇ ਜਾਣਾ ਸਾਹੁ ਨੰਢੜਾ ਤਾ ਥੋੜਾ ਮਾਣ ਕਰੀ." (ਸ. ਫਰੀਦ) ੨. ਦੇਖੋ, ਨਵੋਢਾ. "ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ." (ਸ. ਫਰੀਦ)