ਪੂਰਬੀ
ਵਿ- ਪੂਰਵ ਦਿਸ਼ਾ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਪੂਰਵ ਦਾ ਵਸਨੀਕ. "ਪੂਰਬੀ ਨ ਪਾਰ ਪਾਵੈਂ." (ਅਕਾਲ) ੩. ਸੰਪੂਰਣ ਜਾਤਿ ਕੀ ਇੱਕ ਰਾਗਿਣੀ. ਇਸ ਵਿੱਚ ਦੋਵੇਂ ਧੈਵਤ ਲੱਗ ਜਾਂਦੇ ਹਨ. ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ, ਸੜਜ ਗਾਂਧਾਰ ਪੰਚਮ ਅਤੇ ਨਿਸਾਦ ਸ਼ੁੱਧ ਹਨ. ਅਵਰੋਹੀ ਵਿੱਚ ਸ਼ੁੱਧ ਮੱਧਮ ਭੀ ਲੱਗ ਜਾਂਦਾ ਹੈ. ਵਾਦੀ ਗਾਂਧਾਰ ਅਤੇ ਧੈਵਤ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.#ਆਰੋਹੀ- ਸ ਰਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਉੜੀ ਨਾਲ ਮਿਲਾਕੇ ਇਹ ਰਾਗਿਣੀ ਲਿਖੀ ਹੈ.