ਫਰੀਦੂੰ
ਫਾ. فریدونگاوءپرور ਈਰਾਨ ਦਾ ਇੱਕ ਪ੍ਰਸਿੱਧ ਪ੍ਰਤਾਪੀ ਬਾਦਸ਼ਾਹ, ਜੋ ਜਮਸ਼ੇਦ ਦੀ ਵੰਸ਼ ਵਿੱਚ ਫਰਾਗ ਦੇ ਉਦਰ ਤੋਂ ਆਬਤੀਨ ਦਾ ਪੁਤ੍ਰ ਸੀ. ਜ਼ੁਹਿਾਕ ਬਾਦਸ਼ਾਹ ਨੇ ਈਰਾਨ ਫਤੇ ਕਰਕੇ ਜਮਸ਼ੇਦ ਦੀ ਵੰਸ਼ ਨੂੰ ਮਲੀਆਮੇਟ ਕਰਨ ਦੀ ਪ੍ਰਤਿਗਯਾ ਕੀਤੀ. ਇਸ ਪੁਰ ਫਰੀਦੂੰ ਦੀ ਮਾਈ ਆਪਣੇ ਪੁਤ੍ਰ ਨੂੰ ਲੈਕੇ ਦੂਰ ਚਲੀ ਗਈ ਅਰ ਉਸ ਜਗਾ ਇੱਕ ਗਵਾਲੇ ਦੀ ਗਊ ਨਾਲ ਬੱਚੇ ਦੀ ਪਾਲਨਾ ਹੋਈ, ਜਿਸ ਕਾਰਣ ਇਹ ਨਾਉਂ ਪੈ ਗਿਆ. ਇਸ ਦਾ ਸਮਾ ਸਨ ੭੫੦ ਬੀ. ਸੀ. ਮੰਨਿਆ ਹੈ. ਦਸਮਗ੍ਰੰਥ ਦੀ ਅੱਠਵੀਂ ਹਕਾਯਤ ਵਿੱਚ ਫਰੀਦੂੰ ਦਾ ਨਾਮ ਆਇਆ ਹੈ. ਦੇਖੋ, ਬੈਤ ੪੩.