ਭਿਹਰਟਾ ਇੱਕ ਵਡਾ ਖੂਹ, ਜਿਸ ਉੱਤੇ ਛੀ ਹਰਟ (ਅਰਘੱਟ) ਚਲ ਸਕਦੇ ਹਨ. ਇਹ ਅਮਿ੍ਰਤਸਰ ਤੋਂ ਚਾਰ ਕੋਹ ਪੱਛਮ ਵੱਲ ਵਡਾਲੀ ਪਿੰਡ ਪਾਸ ਹੈ. ਇਹ ਸੰਮਤ ੧੬੫੪ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਬਣਵਾਇਆ ਸੀ. ਦੇਖੋ, ਵਡਾਲੀ ਗੁਰੂ ਕੀ.