ਮਸਵਾਣੀ
ਸੰ. ਮਸਿਧਾਨੀ. ਸੰਗਯਾ- ਮਸਿ (ਸਿਆਹੀ) ਰੱਖਣ ਦਾ ਪਾਤ੍ਰ. ਦਵਾਤ. "ਕਰਣੀ ਕਾਗਦੁ ਮਨੁ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ." (ਮਾਰੂ ਮਃ ੧) "ਕਲਮ ਜਲਉ ਸਣੁ ਮਸਵਾਣੀਅੈ." (ਮਃ ੩. ਵਾਰ ਸ੍ਰੀ) "ਬਿਰਹਿ ਅਗਨਿ ਮਸਵਾਨੀ ਮਾਸ ਹਿਸਨ ਹਨਅੈ." (ਭਾਗੁ ਕ) ਦਤਾਵ ਦੀ ਸੂਫ ਦਾ ਸਿਆਹ ਰੰਗ, ਵਿਰਹਿਅਗਨਿ ਦੇ ਤਾਪ ਨਾਲ ਹੋਇਆ ਹੈ.