ਮੁਅਤਜ਼ਿਲਾ
(ੳ) ਮੁਅਤਜ਼ਿਲਹ. (ਅ) ਸ਼ੀਅਹ. (ੲ) ਖ਼ਵਾਰਿਜ. (ਸ) ਮੁਰਜੀਯਹ. (ਹ) ਨੱਜਾਰੀਯਹ. (ਕ) ਜਬਰੀਯਹ. (ਖ) ਕ਼ਦਰੀਯਹ. (ਗ) ਮੁਸ਼ੱਬੀਹ. ਇਨ੍ਹਾਂ ਅੱਠਾਂ ਦਾ ਨਿਰਣਾ ਇਉਂ ਹੈ- (ੳ) ਪਹਿਲਾ ਫ਼ਿਰਕ਼ਹ ਮੁਅਤਜ਼ਿਲਹ ~ ਇਸ ਦਾ ਮੁਖੀਆ ਵਾਸਿਲ ਬਿਨ ਅਤਾ ਹੈ, ਜਿਸ ਨੇ ਹਿਜਰੀ ਦੂਜੀ ਸਦੀ ਵਿੱਚ ਆਪਣਾ ਮਤ ਚਲਾਇਆ. ਇਸ ਦਾ ਜਨਮ ਮਦੀਨੇ ਸਨ ਹਿਜਰੀ ੮੦ ਵਿੱਚ ਅਤੇ ਦੇਹਾਂਤ ੧੩੧ ਵਿੱਚ ਹੋਇਆ. ਮੁਅਤਜ਼ਿਲਹ ਦਾ ਅਰਥ ਹੈ ਕਿਨਾਰਾ ਕਰਨ ਵਾਲਾ, ਸੋ ਵਾਸਿਲ ਨੇ ਇਮਾਮ ਬਸਰੀ ਤੋਂ ਕਿਨਾਰਾ ਕਰਕੇ ਆਪਣਾ ਫਿਰਕਾ ਵੱਖਰਾ ਥਾਪਿਆ. ਇਸ ਮੁ