ਮੇਘ
ਸੰ. ਸੇਬ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. “ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ.” (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. “ਮੇਘੁ ਵਰਸੈ ਦਇਆ ਕਰਿ.” (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਖ਼ਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸ਼ਭ ਬਹੁਤ ਸਪਝ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸ਼ਭ ਅਤੇ ਮੱਧਮ ਦੀ ਸੰਗਤਿ ਹੈ. ਆਰੋਹੀ- ਖ਼ ਰ ਗਾ ਮ ਪ ਨਾ ਲ਼. ਅਵਰੋਹੀ- ਖ਼ ਨਾ ਪ ਮ ਗਾ ਲ਼. ੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ.