ਯਹਿਯਖ਼ਾਨ
یحی`خان ਜ਼ਕਰੀਆਖਾਨ (ਖਾਨ- ਬਹਾਦੁਰ) ਦਾ ਬੇਟਾ ਅਤੇ ਸ਼ਾਹਨਵਾਜ਼ਖਾਨ ਦਾ ਭਾਈ. ਇਹ ਦੋ ਸਾਉਂਣ ਸੰਮਤ ੧੮੦੨ (ਸਨ ੧੭੪੫) ਨੂੰ ਖਾਨਬਹਾਦੁਰ ਦੇ ਮਰਣ ਪੁਰ ਕੁਝ ਸਮਾ ਲਹੌਰ ਦਾ ਹਾਕਿਮ ਰਿਹਾ ਹੈ. ਇਸ ਨੇ ਸਿੱਖਾ ਨਾਲ ਲੜਦੇ ਭਿੜਦੇ ਸਮਾ ਵਿਤਾਇਆ ਅਤੇ ਅਨੇਕ ਧਰਮਵੀਰਾ ਨੂੰ ਵਡੇ ਦੁੱਖ ਦੇਕੇ ਮਾਰਿਆ. ਇਸ ਦਾ ਮਕਬਰਾ ਲਹੌਰ ਪਾਸ ਬੇਗਮਪੁਰੇ ਦੇ ਪੂਰਵ "ਬੱਗਾ ਗੁੰਬਜ" ਨਾਮ ਤੋਂ ਪ੍ਰਸਿੱਧ ਹੈ. ਦੇਖੋ, ਮੀਰਮੰਨੂ