ਰਵਾਂ ਰਵ (ਸ਼ਬਦ) ਕਰਾਂ. ਉੱਚਾਰਣ ਕਰਾਂ. "ਸੁਣਿ ਕੀਰਤਨੁ ਹਰਿਗੁਣ ਰਵਾਂ." (ਮਃ ੪. ਵਾਰ ਸੋਰ) ੨. ਫ਼ਾ. [رواں] ਜਾਰੀ. ਰਵਾਨਾ. "ਰਵਾ ਕੁਨਦ ਬਡ ਦੇ ਸਮਾਜ." (ਗੁਪ੍ਰਸੂ) ੩. ਲਵਾਂ (ਲੇਵਾਂ) ਦੀ ਥਾਂ ਭੀ ਰਵਾਂ ਸ਼ਬਦ ਆਇਆ ਹੈ. ਲ ਨਾਲ ਰ ਬਦਲ ਗਿਆ ਹੈ. "ਅਵਗਣ ਵਿਕਣਾ, ਗੁਣ ਰਵਾਂ ਬਲਿਰਾਮ ਜੀਉ." (ਸੂਹੀ ਛੰਤ ਮਃ ੪)