ਸ਼ਹਾਬੁੱਦੀਨਮੁਹੰਮਦਗ਼ੋਰੀ
شہابالدینمحمدغوری ਗਜ਼ਨੀ ਤੋਂ ਉੱਤਰ ਵੱਲ ਇੱਕ ਜਗਾ ਦਾ ਨਾਉਂ ਗੋਰ ਹੈ, ਉਸ ਥਾ ਤੋਂ ਨਿਕਾਸ ਹੋਣ ਕਰਕੇ ਗੋਰੀ ਸੰਗਯਾ ਹੋ ਗਈ. ਮੁਸਲਮਾਨਾ ਦੇ ਰਾਜ ਦੀ ਜੜ ਭਾਰਤ ਵਿੱਚ ਕਾਇਮ ਕਰਨ ਵਾਲਾ ਏਹੀ ਸ਼ਹਾਬੁੱਦੀਨ ਹੈ. ਇਸ ਨੇ ਸਨ ੧੧੭੫ ਵਿੱਚ ਮੁਲਤਾਨ ਫਤੇ ਕੀਤਾ ਫਿਰ ਉੱਚ ਲੈ ਲਿਆ. ਸਨ ੧੧੮੬ ਵਿੱਚ ਲਹੌਰ ਕਾਬੂ ਕਰਕੇ ਪੰਜਾਬ ਉਤੇ ਕਬਜ਼ਾ ਕਰ ਲਿਆ. ਸਨ ੧੧੯੧ ਵਿੱਚ ਦਿੱਲੀ ਵੱਲ ਵਧਿਆ, ਪਰ ਕਰਨਾਲ ਦੇ ਪਾਸ ਤ੍ਰਾਵੜੀ ਦੇ ਮਦਾਨ ਉੱਤੇ ਰਾਜਾ ਪਿ੍ਰਥੀ ਰਾਜ ਚੌਹਾਨ ਤੋਂ ਭਾਜ ਖਾਧੀ. ਅਗਲੇ ਸਾਲ ਮੁੜ ਉਸੇ ਮਦਾਨ ਵਿੱਚ ਪਿ੍ਰਥੀ ਰਾਜ ਨੂੰ ਜਿੱਤਕੇ ਹਿੰਦ ਦਾ ਬਾਦਸ਼ਾਹ ਬਣਿਆ. ਪੰਜਾਬ ਤੋਂ ਵਾਪਿਸ ਜਾਦਿਆ ਹੋਇਆ ਜੇਹਲਮ ਨਦੀ ਦੇ ਕੰਢੇ ਤੇ ੧੪. ਮਾਰਚ ਸਨ ੧੨੦੬ (ਸੰਮਤ ੧੨੬੪) ਨੂੰ ਇੱਕ ਗੱਖਰ (ੜ) ਵੈਰੀ ਦੇ ਹੱਥੋਂ ਕੈਂਪ ਵਿੱਚ ਮਾਰਿਆ ਗਿਆ.