ਹਸ੍ਤਿਨਾਪੁਰ
ਸਹੋਤ੍ਰ ਦੇ ਪੁਤ੍ਰ ਹਸਿਤਨ ਰਾਜੇ ਦੇ ਪੁਤ੍ਰ ਅਜਮੀਢ ਦਾ ਆਪਣੇ ਪਿਤਾ ਦੇ ਨਾਉਂ ਪੁਰ ਵਸਾਇਆ ਹੋਇਆ ਨਗਰ, ਜੋ ਕੌਰਵਾ ਦੀ ਰਾਜਧਾਨੀ ਸੀ. ਇਹ ਦਿੱਲੀ ਤੋਂ ੫੭ ਮੀਲ ਈਸ਼ਾਨ ਕੋਣ ਗੰਗਾ ਦੇ ਕਿਨਾਰੇ ਜਿਲਾ ਮੇਰਠ ਵਿੱਚ ਹੈ. ਪੁਰਾਣਾ ਸ਼ਹਿਰ ਗੰਗਾ ਨੇ ਕਦੇ ਦਾ ਰੁੜੀਾ ਦਿੱਤਾ ਹੈ, ਵਰਤਮਾਨ ਸ਼ਹਿਰ ਨਵੀਂ ਆਬਾਦੀ ਹੈ.੩੨੦