ਹਸ੍ਤਿਨੀ ਸੰਗਯਾ- ਹਸਤ (ਸੁੰਡ) ਵਾਲੀ ਹਥਣੀ। ੨. ਇਸਤ੍ਰੀ ਦੀ ਇੱਕ ਜਾਤਿ. "ਥੂਲ ਅੰਗੁਲੀ ਚਰਣ ਮੁਖ, ਅਧਰ ਭਿ੍ਰਕੁਟਿ ਕਟੁ ਬੋਲ। ਮਦਨਸਦਨ ਰਦ ਕੰਧਰਾ, ਮੰਦ ਚਾਲ ਚਿਤ ਲੋਲ। ਸ੍ਵੇਦ ਮਦਨਜਲ ਦਿ੍ਵਰਦ ਮਦ ਗੰਧਿਤ ਭੂਰੇ ਕੇਸ਼। ਅਤਿ ਤੀਛਨ ਬਹੁ ਲੋਮ ਤਨ ਭਨਿ ਹਸਿਤਨਿ ਇਹ ਵੇਸ." (ਰਸਿਕ ਪਿ੍ਰਯਾ)