ਹੇਤਵਾਭਾਸ


ਸੰ. षट्शास्त्र ਸਟ੍‌ਸ਼ਾਸ੍‍ਤ੍ਰ. ਹਿੰਦੂਮਤ ਦੇ ਛੀ ਮੁੱਖ ਸ਼ਾਸਤ੍ਰ. "ਖਟੁ ਸਾਸਤ ਵਿਚਰਤ ਮੁਖਿ ਗਿਆਨਾ." (ਮਾਝ ਮਃ ੫) "ਖਟ ਸਾਸਤ੍ਰ ਸਿਮ੍ਰਿਤਿ ਵਖਿਆਨ." (ਸੁਖਮਨੀ) ਹਿਤ ਦੀ ਸਿਖ੍ਯਾ ਦੇਣ ਵਾਲੇ ਪੁਸਤਕ ਦਾ ਨਾਉਂ ਸ਼ਾਸਤ੍ਰ ਹੈ, ਪਰ ਖਾਸ ਕਰਕੇ ਖਟ ਸ਼ਾਸਤ੍ਰਾਂ ਵਾਸਤੇ ਏਹ ਪਦ ਵਰਤਿਆ ਜਾਂਦਾ ਹੈ. ਖਟ ਸ਼ਾਸਤ੍ਰ ਇਹ ਹਨ-#(੧) ਵੈਸ਼ੇਸਿਕ- ਇਸ ਸ਼ਾਸਤ੍ਰ ਦਾ ਕਰਤਾ ਕਣਾਦ ਮੁਨਿ ਹੈ, ਜਿਸ ਨੇ ਛੀ ਪਦਾਰਥ ਮੰਨੇ ਹਨ.#ੳ. ਦ੍ਰਵ੍ਯ (ਪ੍ਰਿਥਿਵੀ, ਜਲ, ਅਗਨਿ, ਪਵਨ, ਆਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ. )#ਅ. ਗੁਣ (ਰੂਪ, ਰਸ, ਗੰਧ, ਸਪਰਸ, ਸੰਖ੍ਯਾ, ਪਰਿਮਾਣ, ਪ੍ਰਥਕਤ੍ਵ, ਸੰਯੋਗ, ਵਿਭਾਗ, ਪਰਤ੍ਵ, ਅਪਰਤ੍ਵ, ਗੁਰੁਤ੍ਵ, ਦ੍ਰਵਤ੍ਵ, ਸ੍‍ਨੇਹ, ਸ਼ਬਦ, ਬੁੱਧਿ, ਸੁਖ, ਦੁੱਖ, ਇੱਛਾ, ਦੇਸ, ਪ੍ਰਯਤਨ, ਧਰਮ, ਅਧਰਮ ਸੰਸਕਾਰ).#ੲ. ਕਰਮ. (ਉਤਕ੍ਸ਼ੇਪਣ, ਅਪਕ੍ਸ਼ੇਪਣ, ਆਕੁੰਚਨ, ਪ੍ਰਸਾਰਣ, ਗਮਨ. )#ਸ. ਸਾਮਾਨਯ (ਜਾਤਿ). ਪਰ ਅਤੇ ਅਪਰ.#ਹ. ਵਿਸ਼ੇਸ. ਜਿਤਨੇ ਨਿਤ੍ਯ ਦ੍ਰਵ੍ਯ ਹਨ ਉਨ੍ਹਾਂ ਨੂੰ ਜੁਦੇ ਜੁਦੇ ਰੱਖਣ ਵਾਲੇ ਉਤਨੇ ਵਿਸ਼ੇਸ ਪਦਾਰਥ ਹਨ.#ਕ. ਸਮਵਾਯ (ਉਪਾਦਾਨ ਕਾਰਣ ਅਤੇ ਕਾਰਯ ਦਾ ਪਰਸਪਰ ਸੰਬੰਧ).#ਏਹ ਛੀ ਪਦਾਰਥ ਨਿਤ੍ਯ ਅਤੇ ਅਨਿਤ੍ਯ ਹਨ. ਪ੍ਰਿਥਿਵੀ, ਜਲ, ਅਗਨਿ ਅਤੇ ਪਵਨ ਪਰਮਾਣੂ ਰੂਪ ਨਿੱਤ, ਅਤੇ ਸਥੂਲ ਰੂਪ ਅਨਿੱਤ ਹਨ. ਗੁਣ ਨਿਤ੍ਯ ਦ੍ਰਵ੍ਯ ਵਿੱਚ ਰਹਿਣ ਵਾਲੇ ਨਿਤ੍ਯ ਹਨ ਅਤੇ ਅਨਿਤ੍ਯ ਦ੍ਰਵ੍ਯ ਵਿੱਚ ਰਹਿਣ ਵਾਲੇ ਅਨਿਤ੍ਯ ਹਨ. ਅਰ ਕਰਮ ਸਭ ਅਨਿਤ੍ਯ ਹਨ. ਸਾਮਾਨ੍ਯ ਵਿਸ਼ੇਸ ਸਮਵਾਯ ਏਹ ਤਿੰਨੇ ਨਿਤ੍ਯ ਹਨ. ਜੀਵਾਤਮਾ ਸਭ ਸ਼ਰੀਰਾਂ ਵਿੱਚ ਭਿੰਨ ਭਿੰਨ ਹਨ. ਪਰਮਾਤਮਾ ਜੀਵਾਤਮਾਂ ਤੋਂ ਜੁਦਾ ਹੈ. ਪਰਮਾਣੂਆਂ ਤੋਂ ਈਸ਼੍ਵਰ ਦੀ ਇੱਛਾ ਅਨੁਸਾਰ ਸ੍ਰਿਸਟੀ ਦੀ ਰਚਨਾ ਹੋਈ ਹੈ. ਛੀ ਪਦਾਰਥਾਂ ਦੇ ਪੂਰਣ ਗ੍ਯਾਨ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ. ਨਵੇਂ ਵੈਸ਼ੇਸਿਕਮਤ ਵਾਲਿਆਂ ਨੇ ਅਭਾਵ ਨੂੰ ਭੀ ਪਦਾਰਥ ਮੰਨਿਆਂ ਹੈ. ਇਸ ਤਰਾਂ ਵੈਸ਼ੇਸਿਕਮਤ ਦੇ ਸੱਤ ਪਦਾਰਥ ਹੁੰਦੇ ਹਨ.#੨. ਨ੍ਯਾਯ. ਇਸ ਸ਼ਾਸਤ੍ਰ ਦਾ ਕਰਤਾ ਗੋਤਮ ਰਿਸੀ ਹੈ. ਨ੍ਯਾਯਮਤ ਵਿੱਚ ਸੋਲਾਂ ਪਦਾਰਥ ਮੰਨੇ ਹਨ-#ੳ. ਪ੍ਰਮਾਣ (ਪ੍ਰਤ੍ਯਕ੍ਸ਼, ਅਨੁਮਾਨ, ਉਪਮਾਨ, ਸ਼ਬਦ)#ਅ. ਪ੍ਰਮੇਯ (ਆਤਮਾ, ਸ਼ਰੀਰ, ਇੰਦ੍ਰਿਯ, ਅਰਥ, ਬੁੱਧੀ, ਮਨ, ਪ੍ਰਵ੍ਰਿੱਤੀ, ਦੋਸ, ਪ੍ਰੇਤ੍ਯਭਾਵ, ਫਲ, ਦੁੱਖ, ਮੁਕਤਿ)#ੲ. ਸੰਸ਼ਯ. (ਦੋ ਕੋਟਿ ਵਾਲਾ ਗਿਆਨ, ਅਰਥਾਤ ਜਿਸ ਵਿੱਚ ਇੱਕ ਕੋਟਿ ਦਾ ਨਿਸ਼ਚਯ ਨਾ ਹੋਵੇ)#ਸ. ਪ੍ਰਯੋਜਨ. (ਜਿਸ ਮਤਲਬ ਨੂੰ ਲੈ ਕੇ ਕਰਮ ਵਿੱਚ ਪ੍ਰਵਿਰਤੀ ਹੁੰਦੀ ਹੈ.#ਹ. ਦ੍ਰਿਸ੍ਟਾਂਤ. (ਮਿਸਾਲ- ਨਜੀਰ)#ਕ. ਸਿੱਧਾਂਤ. (ਨਤੀਜਾ)#ਖ. ਅਵਯਵ. (ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ, ਨਿਗਮਨ. )#ਗ. ਤਰਕ (ਯੁਕਤਿ).#ਘ. ਨਿਰਣਯ. ਫੈਸਲਾ.#ਙ. ਵਾਦ (ਜਿੱਤ ਹਾਰ ਦਾ ਖ਼ਿਆਲ ਛੱਡਕੇ ਯਥਾਰਥ ਗ੍ਯਾਨ ਵਾਸਤੇ ਚਰਚਾ)#ਚ. ਜਲਪ (ਜਿੱਤਣ ਦਾ ਖ਼ਿਆਲ ਰੱਖਕੇ ਚਰਚਾ).#ਛ. ਵਿਤੰਡਾ (ਕੇਵਲ ਦੂਜੇ ਦੇ ਪੱਖ ਡੇਗਣ ਵਾਸਤੇ ਛਲ, ਕਪਟ, ਈਰਖਾ, ਹਠ ਨਾਲ ਮਿਲੀ ਚਰਚਾ).#ਜ. ਹੇਤ੍ਵਾਭਾਸ (ਸਵ੍ਯਭਿਚਾਰ, ਵਿਰੁੱਧ, ਪ੍ਰਕਰਣਸਮ,² ਸਾਧ੍ਯਸਮ³ ਕਾਲਾਤੀਤ⁴).#ਝ. ਛਲ. ਦੂਸਰੇ ਅਰਧ ਨੂੰ ਅੱਗੇ ਰੱਖਕੇ ਪ੍ਰਤਿਵਾਦੀ ਦੇ ਵਚਨ ਦਾ ਖੰਡਨ ਕਰਨਾ.#ਞ. ਜਾਤਿ (ਅਸਦ ਉੱਤਰ) ਪ੍ਰਤਿਵੰਧੀ ਉੱਤਰ.#ਟ. ਨਿਗ੍ਰਹ ਸ੍‍ਥਾਨ⁵ (ਅਰਥਾਤ- ਮਾਕੂਲ ਜਵਾਬ ਨਾ ਫੁਰਨਾ, ਜਾਂ ਉਲਟਾ ਫੁਰਨਾ, ਜਿਸ ਤੋਂ ਹਾਰ ਹੋ ਜਾਵੇ).#ਇਨ੍ਹਾਂ ਸੋਲ੍ਹਾਂ ਪਦਾਰਥਾਂ ਦੇ ਤਤ੍ਵਗ੍ਯਾਨ ਤੋਂ ਮੁਕਤੀ ਦੀ ਪ੍ਰਾਪਤੀ ਮੰਨੀ ਹੈ, ਜੋ ਦੁੱਖ ਦਾ ਅਤ੍ਯੰਤ ਨਾਸ਼ਰੂਪ ਹੈ. ਜੀਵਾਤਮਾ ਪਰਮਾਤਮਾ ਤੋਂ ਭਿੰਨ ਹੈ ਅਤੇ ਅਭੇਦਤਾ ਨੂੰ ਪ੍ਰਾਪਤ ਨਹੀਂ ਹੁੰਦਾ. ਪ੍ਰਮਾਣੂਆਂ ਦੇ ਇਕੱਠ ਤੋਂ ਸਥੂਲ ਪਦਾਰਥਾਂ ਦੀ ਰਚਨਾ ਹੋਈ ਹੈ.#(੩) ਸਾਂਖ੍ਯ. ਇਸ ਦਰਸ਼ਨ ਦਾ ਕਰਤਾ ਕਪਲ ਮੁਨਿ ਹੈ. ਸਾਂਖ੍ਯਮਤ ਅਨੁਸਾਰ ਪੱਚੀ ਤਤ੍ਵ ਹਨ-#ੳ. ਪ੍ਰਕ੍ਰਿਤਿ (ਕੁਦਰਤ- Nature, ਜਿਸ ਤੋਂ ਸਭ ਵਸਤੂਆਂ ਬਣੀਆਂ ਹਨ ਅਤੇ ਜੋ ਆਪ ਕਿਸੇ ਤੋਂ ਨਹੀਂ ਬਣੀ, ਅਰ ਜੋ ਸਤ ਰਜ ਤਮ ਤਿੰਨ ਗੁਣਾਂ ਦੀ ਸਮ ਅਵਸਥਾਰੂਪ ਹੈ).#ਅ. ਮਹੱਤਤ੍ਵ (ਗੁਣਾਂ ਵਿੱਚ ਬਿਖਮਤਾ ਹੋਣ ਕਰਕੇ ਪ੍ਰਕ੍ਰਿਤਿ ਦੇ ਕ੍ਸ਼ੋਭਕਾਰਣ ਜੋ ਤੱਤ ਉਪਜਿਆ ਅਰ ਜੋ ਸਰੀਰ ਵਿੱਚ ਬੁੱਧੀ ਰੂਪ ਕਰਕੇ ਇਸਤਿਥ ਹੈ).#ੲ. ਅਹੰਕਾਰ (ਜਿਸ ਦਾ ਰੂਪ "ਹੌਮੈ" ਹੈ).#ਸ. ਪੰਜ ਤਨਮਾਤ੍ਰ (ਰੂਪ, ਰਸ, ਗੰਧ, ਸਪਰਸ਼, ਸ਼ਬਦ).#ਹ. ਗ੍ਯਾਰਾਂ ਇੰਦ੍ਰੀਆਂ (ਪੰਜ ਗ੍ਯਾਨਇੰਦ੍ਰੀਆਂ, ਪੰਜ ਕਰਮਇੰਦ੍ਰੀਆਂ ਇੱਕ ਮਨ).#ਕ. ਪੰਜ ਮਹਾਭੂਤ (ਪ੍ਰਿਥਿਵੀ, ਜਲ, ਅਗਨਿ, ਪਵਨ, ਆਕਾਸ਼)#ਖ. ਪੁਰੁਸ (ਚੇਤਨ ਸ਼ਕਤੀ).#ਸਾਂਖ੍ਯਮਤ ਅਨੁਸਾਰ ਜਗਤ ਨਿਤ੍ਯ ਹੈ ਅਤੇ ਪਰਿਣਾਮਰੂਪ ਪ੍ਰਵਾਹ ਨਾਲ ਸਦਾ ਬਦਲਦਾ ਰਹਿੰਦਾ ਹੈ.#ਪ੍ਰਕ੍ਰਿਤਿ ਨੂੰ ਪੁਰੁਸ ਦੀ, ਪੁਰੁਸ ਨੂੰ ਪ੍ਰਕ੍ਰਿਤਿ ਦੀ ਸਹਾਇਤਾ ਦੀ ਜਰੂਰਤ ਹੈ, ਇਕੱਲੇ ਦੋਵੇਂ ਨਿਸਫਲ ਹਨ.#ਜੀਵਾਤਮਾ ਪ੍ਰਤਿਸ਼ਰੀਰ ਭਿੰਨ ਭਿੰਨ ਹਨ.#ਬੁੱਧੀ, ਅਹੰਕਾਰ, ਗ੍ਯਾਰਾਂ ਇੰਦ੍ਰੀਆਂ ਪੰਜਤਨਮਾਤ੍ਰ, ਇਨ੍ਹਾਂ ਦਾ ਸਮੁਦਾਯ ਸੂਖਮ (ਲਿੰਗ) ਸ਼ਰੀਰ ਹੈ, ਜੋ ਕਰਮ ਅਤੇ ਗ੍ਯਾਨ ਦਾ ਆਸਰਾਰੂਪ ਹੈ. ਸਥੂਲ ਸ਼ਰੀਰ ਦੇ ਨਾਸ਼ ਹੋਣ ਤੋਂ ਇਸ ਦਾ ਨਾਸ਼ ਨਹੀਂ ਹੁੰਦਾ. ਸੂਖਮ ਸ਼ਰੀਰ ਕਰਮ ਅਤੇ ਗ੍ਯਾਨਵਾਸਨਾ ਕਰਕੇ ਪ੍ਰੇਰਿਆ ਹੋਇਆ ਇੱਕ ਸ਼ਰੀਰ ਤੋਂ ਵਿਛੜਕੇ ਦੂਜੀ ਦੇਹ ਵਿੱਚ ਪ੍ਰਵੇਸ਼ ਕਰਦਾ ਹੈ. ਲਿੰਗ ਸ਼ਰੀਰ ਦਾ ਪ੍ਰਲੈ ਤੀਕ ਨਾਸ਼ ਨਹੀਂ ਹੁੰਦਾ, ਪ੍ਰਲੈ ਸਮੇਂ ਪ੍ਰਕ੍ਰਿਤਿ ਵਿੱਚ ਲੈ ਹੋ ਜਾਂਦਾ ਹੈ. ਸ੍ਰਿਸ੍ਟਿ ਦੀ ਉਤਪੱਤੀ ਵੇਲੇ ਫੇਰ ਨਵੇਂ ਸਿਰੇ ਉਪਜਦਾ ਹੈ.#ਜਦ ਪੁਰਖ ਵਿਵੇਕ ਨਾਲ ਆਪਣੇ ਆਪ ਨੂੰ ਪ੍ਰਕ੍ਰਿਤਿ ਅਤੇ ਉਸ ਦੇ ਕਾਰਜਾਂ ਤੋਂ ਭਿੰਨ ਦੇਖਦਾ ਹੈ, ਤਦ ਬੁੱਧੀ ਕਰਕੇ ਪ੍ਰਾਪਤ ਹੋਏ ਸੰਤਾਪਾਂ ਤੋਂ ਦੁਖੀ ਨਹੀਂ ਹੁੰਦਾ. ਇਸੇ ਭਿੰਨਤਾ ਦਾ ਨਾਉਂ ਮੁਕਤੀ ਹੈ.#(੪) ਪਾਤੰਜਲ ਅਥਵਾ ਯੋਗਦਰਸ਼ਨ. ਇਸ ਦਾ ਪ੍ਰਚਾਰ ਕਰਨ ਵਾਲਾ ਪਤੰਜਲੀ ਰਿਖੀ ਹੈ. ਇਸ ਸ਼ਾਸ੍‍ਤ੍ਰ ਦਾ ਸਿੱਧਾਂਤ ਇਹ ਹੈ ਕਿ ਦ੍ਰਸ੍ਟਾ ਅਤੇ ਦ੍ਰਿਸ਼੍ਯ ਦੋ ਪਦਾਰਥ ਹਨ. ਪੁਰਖ ਦ੍ਰਸ੍ਟਾ ਹੈ ਅਤੇ ਬਾਕੀ ਪ੍ਰਕ੍ਰਿਤਿਰੂਪ ਵਿਸ਼੍ਵ ਸਭ ਦ੍ਰਿਸ਼੍ਯ ਹੈ.#ਪ੍ਰਕ੍ਰਿਤਿ ਜਗਤ ਦਾ ਉਪਾਦਾਨ ਅਤੇ ਈਸ਼੍ਵਰ ਨਿਮਿੱਤ ਕਾਰਣ ਹੈ. ਚਿੱਤ ਦੀਆਂ ਵ੍ਰਿੱਤੀਆਂ ਜਿਸ ਵੇਲੇ ਰੁਕ ਜਾਂਦੀਆਂ ਹਨ, ਤਦ ਹੋਰ ਦ੍ਰਿਸ਼੍ਯ ਨਾ ਹੋਣ ਕਰਕੇ ਦ੍ਰਸ੍ਟਾ ਦੀ ਆਪਣੇ ਸਰੂਪ ਵਿੱਚ ਇਸਥਿਤੀ ਹੁੰਦੀ ਹੈ. ਚਿੱਤਵ੍ਰਿੱਤੀ ਦੇ ਰੋਕਣ ਦਾ ਸਾਧਨ ਵੈਰਾਗ ਅਤੇ ਅਭ੍ਯਾਸ ਹੈ, ਜਿਸ ਤੋਂ ਚਿੱਤ ਪੂਰਣ ਏਕਾਗ੍ਰਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਇਸੇ ਦਾ ਨਾਉਂ ਯੋਗ ਹੈ.#ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤ੍ਯਾਹਾਰ, ਧਾਰਣਾ, ਧ੍ਯਾਨ ਅਤੇ ਸਮਾਧਿ ਕਰਕੇ ਅੰਤਹਕਰਣ ਦੀ ਮਲੀਨਤਾ ਮਿਟ ਜਾਂਦੀ ਹੈ. ਪ੍ਰਕ੍ਰਿਤਿ ਅਤੇ ਪੁਰੁਸ ਨੂੰ ਭਿੰਨ ਭਿੰਨ ਜਾਣਕੇ ਗ੍ਯਾਨ ਦਾ ਪ੍ਰਕਾਸ਼ ਹੁੰਦਾ ਹੈ, ਅਰ ਆਤਮਾ ਪ੍ਰਕ੍ਰਿਤਿ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਪ੍ਰਕ੍ਰਿਤਿ ਤੋਂ ਭਿੰਨ ਜਾਣਦਾ ਹੋਇਆ ਮੁਕਤਿ ਨੂੰ ਪ੍ਰਾਪਤ ਹੁੰਦਾ ਹੈ.#(੫) ਮੀਮਾਸਾਂ. ਜੈਮਿਨੀ ਰਿਖੀ ਇਸ ਦਰਸ਼ਨ ਦਾ ਕਰਤਾ ਹੈ, ਜੋ ਧਰਮ ਦਾ ਪੂਰਣ ਗ੍ਯਾਨ ਹੀ ਮੁਕਤਿ ਦਾ ਸਾਧਨ ਮੰਨਦਾ ਹੈ. ਯਗ੍ਯ ਆਦਿਕ ਵੇਦ ਦੇ ਦੱਸੇ ਹੋਏ ਕਰਮ ਕਰਨੇ ਹੀ ਧਰਮ ਹੈ. ਕਰਮਾਂ ਦੇ ਪ੍ਰਭਾਵ ਕਰਕੇ ਹੀ ਜੀਵ ਦੇਵਤਾ ਅਵਤਾਰ ਆਦਿਕ ਉੱਚ ਪਦਵੀਆਂ ਲਭਦੇ ਹਨ ਅਤੇ ਸੁਰਗ ਆਦਿਕ ਲੋਕਾਂ ਦੇ ਆਨੰਦ ਭੋਗਦੇ ਹਨ.#(੬) ਵੇਦਾਂਤ. ਇਸ ਦਰਸ਼ਨ ਦੇ ਆਚਾਰ੍‍ਯ ਵੇਦਵ੍ਯਾਸ ਜੀ ਹਨ. ਵੇਦਾਂਤਮਤ ਅਨੁਸਾਰ ਬ੍ਰਹਮ ਦੀ ਸੱਤਾ ਅਤੇ ਸ਼ਕਤੀ ਨਾਲ ਮਾਇਆ ਦ੍ਵਾਰਾ ਸਭ ਕੁਝ ਬ੍ਰਹਮ ਤੋਂ ਉਪਜਿਆ ਹੈ ਅਤੇ ਉਸੇ ਵਿੱਚ ਲੈ ਹੋਵੇਗਾ. ਸ਼ੁੱਧ ਮਾਇਆ ਵਿੱਚ ਬ੍ਰਹਮ ਦਾ ਪ੍ਰਤਿਬਿੰਬ ਈਸ਼੍ਵਰ, ਅਤੇ ਮਲੀਨ ਮਾਇਆ ਵਿੱਚ ਪ੍ਰਤਿਬਿੰਬ ਜੀਵ ਹੈ. ਜੀਵ ਅਵਿਨਾਸ਼ੀ ਅਤੇ ਇੱਕ ਹੈ, ਪਰ ਉਪਾਧੀਭੇਦ ਕਰਕੇ ਭਿੰਨ ਭਿੰਨ ਭਾਸਦਾ ਹੈ. ਉਪਾਧੀਭੇਦ ਮਿਟਾਉਣ ਤੋਂ ਸ਼ੁੱਧ ਬ੍ਰਹਮ ਨਾਲ ਅਭੇਦਤਾ ਹੁੰਦੀ ਹੈ, ਬ੍ਰਹਮਗ੍ਯਾਨ ਦ੍ਵਾਰਾ ਭੇਦਭਾਵ ਮਿਟਕੇ ਸ੍ਵਰੂਪ ਵਿੱਚ ਬ੍ਰਹਮ ਦਾ ਸਾਕ੍ਸ਼ਾਤਕਾਰ ਹੀ ਮੁਕ੍ਤਿ (ਕੈਵਲ੍ਯ ਮੋਕ੍ਸ਼) ਹੈ.

Community report

Report an entry

You’re reporting ਹੇਤਵਾਭਾਸ. Its headword, entry ID and page URL will be included automatically.

Fields marked with an asterisk are required.

0/4,000

Use at least 10 characters and explain what you expected to see.

0/4,000

Add the corrected wording if you know it.

Human verification

Loading human verification…

Reports are filed in the project’s GitHub issue tracker. Don’t include private or sensitive information.

Mahan Kosh

Mahan Kosh is a self-funded project making this encyclopaedia of Punjabi language, history and culture easier to explore online.

With thanks to the creator of sikhi.io, a collaborator who helped provide the dataset for this digital edition.

Help improve Mahan Kosh with corrections, ideas or code. For an entry correction, use “Report an issue” on the entry page. Share other feedback or contribute through GitHub.

Contribute on GitHub

Alpha — this digital edition is still being reviewed and may contain errors.

© 2026 Mahan Kosh. All rights reserved.